ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਹੀਰਾਬੇਨ ਮੋਦੀ ਦਾ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 100 ਸਾਲ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਭਰਾਵਾਂ ਨੇ ਗਾਂਧੀਨਗਰ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦੀ ਚਿਖਾ ਨੂੰ ਮੁਖ ਅਗਨੀ ਦਿੱਤੀ।
ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰਿਆ ਕਾਰ ਹਾਦਸਾ, ਭਾਰਤੀ ਮੂਲ ਦੇ 2 ਸਾਲਾ ਬੱਚੇ ਦੀ ਮੌਤ, ਮਾਂ ਲੜ ਰਹੀ ਹੈ ਜ਼ਿੰਦਗੀ ਲਈ ਜੰਗ
ਬਾਈਡੇਨ ਨੇ ਟਵੀਟ ਕੀਤਾ, "ਮੈਂ ਅਤੇ (ਪਹਿਲੀ ਮਹਿਲਾ ਡਾਕਟਰ) ਜਿਲ (ਬਾਈਡੇਨ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਮਾਂ ਹੀਰਾਬੇਨ ਮੋਦੀ ਦੇ ਦੇਹਾਂਤ 'ਤੇ ਡੂੰਘੀ ਅਤੇ ਦਿਲੀ ਹਮਦਰਦੀ ਭੇਜਦੇ ਹਾਂ।" ਉਨ੍ਹਾਂ ਨੇ ਸ਼ੁੱਕਰਵਾਰ ਰਾਤ ਨੂੰ ਲਿਖਿਆ, ''ਇਸ ਦੁੱਖ ਦੀ ਘੜੀ 'ਚ ਸਾਡੀ ਹਮਦਰਦੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ।'' ਅਮਰੀਕਾ ਦੀਆਂ ਕਈ ਹੋਰ ਮਸ਼ਹੂਰ ਹਸਤੀਆਂ ਅਤੇ ਸੰਗਠਨਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ: ਗੁਜਰਾਤ 'ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਬੱਸ ਅਤੇ SUV ਦੀ ਹੋਈ ਭਿਆਨਕ ਟੱਕਰ, 9 ਲੋਕਾਂ ਦੀ ਮੌਤ
ਅਮਰੀਕਾ 'ਚ ਵਾਪਰਿਆ ਕਾਰ ਹਾਦਸਾ, ਭਾਰਤੀ ਮੂਲ ਦੇ 2 ਸਾਲਾ ਬੱਚੇ ਦੀ ਮੌਤ, ਮਾਂ ਲੜ ਰਹੀ ਹੈ ਜ਼ਿੰਦਗੀ ਲਈ ਜੰਗ
NEXT STORY