ਨਵਸਾਰੀ (ਏਜੰਸੀ)- ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਇੱਕ ਸਪੋਰਟਸ ਯੂਟੀਲਿਟੀ ਵਹੀਕਲ (ਐੱਸ.ਯੂ.ਵੀ.) ਦੇ ਇੱਕ ਲਗਜ਼ਰੀ ਬੱਸ ਨਾਲ ਟਕਰਾ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 15 ਹੋਰ ਜ਼ਖ਼ਮੀ ਹੋ ਗਏ। ਨਵਸਾਰੀ ਦੇ ਐੱਸ.ਪੀ. ਰਿਸ਼ੀਕੇਸ਼ ਉਪਾਧਿਆਏ ਨੇ ਦੱਸਿਆ ਕਿ ਇਹ ਹਾਦਸਾ ਵੇਸਮਾ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਵਾਪਰਿਆ, ਜਦੋਂ ਬੱਸ ਵਲਸਾਡ ਵੱਲ ਜਾ ਰਹੀ ਸੀ, ਜਦੋਂ ਕਿ ਐੱਸ.ਯੂ.ਵੀ. ਉਲਟ ਦਿਸ਼ਾ ਤੋਂ ਆ ਰਹੀ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰਿਆ ਕਾਰ ਹਾਦਸਾ, ਭਾਰਤੀ ਮੂਲ ਦੇ 2 ਸਾਲਾ ਬੱਚੇ ਦੀ ਮੌਤ, ਮਾਂ ਲੜ ਰਹੀ ਹੈ ਜ਼ਿੰਦਗੀ ਲਈ ਜੰਗ
ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਬੱਸ ਡਰਾਈਵਰ ਅਤੇ ਐੱਸ.ਯੂ.ਵੀ. ਵਿੱਚ ਸਵਾਰ 9 ਲੋਕਾਂ ਵਿਚੋਂ 8 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਪਾਧਿਆਏ ਨੇ ਕਿਹਾ ਕਿ ਐੱਸ.ਯੂ.ਵੀ. ਵਿੱਚ ਸਫ਼ਰ ਕਰਨ ਵਾਲੇ ਅੰਕਲੇਸ਼ਵਰ (ਗੁਜਰਾਤ ਵਿੱਚ) ਦੇ ਵਸਨੀਕ ਸਨ ਅਤੇ ਉਹ ਵਲਸਾਡ ਤੋਂ ਆਪਣੇ ਜੱਦੀ ਸ਼ਹਿਰ ਵਾਪਸ ਜਾ ਰਹੇ ਸਨ। ਉਪਾਧਿਆਏ ਨੇ ਕਿਹਾ ਕਿ ਬੱਸ ਦੇ ਯਾਤਰੀ ਵਲਸਾਡ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ: ਦੁਬਈ ’ਚ ਗਲਤੀ ਨਾਲ ਭਾਰਤੀ ਵਿਅਕਤੀ ਦੇ ਖਾਤੇ ’ਚ ਆਏ 1.28 ਕਰੋੜ ਰੁਪਏ, ਮੋੜਨ ਤੋਂ ਨਾਂਹ ਕਰਨ ’ਤੇ ਜੇਲ੍ਹ
ਝਾਰਖੰਡ ਦੇ ਸਾਹਿਬਗੰਜ ’ਚ ਵੱਡਾ ਹਾਦਸਾ, ਲੋਡਿੰਗ ਸਮੇਂ ਟਾਇਰ 'ਚ ਬਲਾਸਟ, ਜਹਾਜ਼ ’ਤੇ ਲੱਦੇ ਟਰੱਕ ਨਦੀ ’ਚ ਡਿੱਗੇ
NEXT STORY