ਤਾਮਿਲਨਾਡੂ— ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਬੀਬੀ ਉਪ ਰਾਸ਼ਟਰਪਤੀ ਬਣ ਗਈ ਹੈ। ਉਪ ਰਾਸ਼ਟਰਪਤੀ ਬਣ ਕੇ ਕਮਲਾ ਹੈਰਿਸ ਨੇ ਇਤਿਹਾਸ ਰਚ ਦਿੱਤਾ ਹੈ। ਕਮਲਾ ਨੇ ਭਾਰਤ ਦਾ ਨਾਂ ਦੁਨੀਆ 'ਚ ਉੱਚਾ ਕਰ ਦਿੱਤਾ ਹੈ। ਅਮਰੀਕਾ ਤੋਂ ਹਜ਼ਾਰਾਂ ਮੀਲ ਦੂਰ ਦੱਖਣੀ ਭਾਰਤ ਦੇ ਇਕ ਪਿੰਡ ਵਿਚ ਅਮਰੀਕੀ ਚੋਣਾਂ 'ਚ ਕਮਲਾ ਹੈਰਿਸ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਤਾਮਿਲਨਾਡੂ ਦੇ ਪਿੰਡ ਥੁਲਾਸੇਂਦ੍ਰਾਪੁਰਮ ਵਿਚ ਲੋਕ ਰੰਗੋਲੀ ਬਣਾ ਰਹੇ ਹਨ। ਕਮਲਾ ਹੈਰਿਸ ਦੇ ਪੋਸਟਰ ਹੱਥ ਵਿਚ ਲੈ ਕੇ ਆਤਿਸ਼ਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ: USA ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣੀ ਕਮਲਾ ਹੈਰਿਸ
ਦਰਅਸਲ ਇਹ ਉਹ ਹੀ ਪਿੰਡ ਹੈ, ਜਿੱਥੇ ਅਮਰੀਕਾ ਦੀ ਉੱਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਦੀ ਮਾਂ ਸ਼ਿਆਮਲਾ ਗੋਪਾਲਨ ਰਹਿੰਦੀ ਸੀ। ਸ਼ਿਆਮਲਾ ਗੋਪਾਲਨ ਸਿਰਫ 19 ਸਾਲ ਦੀ ਉਮਰ ਵਿਚ ਭਾਰਤ ਤੋਂ ਅਮਰੀਕਾ ਚੱਲੀ ਗਈ ਸੀ। ਹੁਣ 150 ਘਰਾਂ ਦੇ ਇਸ ਪਿੰਡ ਵਿਚ ਕਮਲਾ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ।
ਐਤਵਾਰ ਯਾਨੀ ਕਿ ਅੱਜ ਸਵੇਰੇ ਇਸ ਪਿੰਡ ਦੇ ਘਰ 'ਚ ਰੰਗੋਲੀ ਬਣਾਈ ਗਈ ਅਤੇ ਲਿਖਿਆ ਗਿਆ 'ਵਧਾਈ ਹੋਵੇ ਕਮਲਾ ਹੈਰਿਸ', 'ਤੁਸੀਂ ਸਾਡੇ ਪਿੰਡ ਦਾ ਮਾਣ ਹੋ', 'ਵਨਕੱਮ ਅਮਰੀਕਾ'। ਇਸ ਪਿੰਡ ਦੇ ਲੋਕਾਂ ਨੇ ਪਟਾਕੇ ਚਲਾਏ ਅਤੇ ਮਠਿਆਈਆਂ ਵੰਡੀਆਂ ਅਤੇ ਇਸ ਦੇ ਨਾਲ ਹੀ ਕਮਲਾ ਹੈਰਿਸ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: ਸੋਨੀਆ ਗਾਂਧੀ ਨੇ ਬਾਈਡੇਨ-ਕਮਲਾ ਹੈਰਿਸ ਨੂੰ ਜਿੱਤ ਲਈ ਚਿੱਠੀ ਲਿਖ ਕੇ ਦਿੱਤੀ ਵਧਾਈ
ਇਸ ਪਿੰਡ ਦੇ ਕਾਲੀਦਾਸ ਨਾਂ ਦੇ ਸ਼ਖਸ ਨੇ ਕਿਹਾ ਕਿ ਇਹ ਬੇਹੱਦ ਮਾਣ ਭਰਿਆ ਅਹਿਸਾਸ ਹੈ ਕਿ ਸਾਡੀ ਆਪਣੀ ਕੁੜੀ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਰਹੀ ਹੈ। ਸਾਨੂੰ ਉਮੀਦ ਹੈ ਕਿ ਉਹ ਕਿਸੇ ਦਿਨ ਇੱਥੇ ਆਵੇਗੀ, ਜਦੋਂ ਨਤੀਜੇ ਆਏ ਤਾਂ ਅਸੀਂ ਮਠਿਆਈਆਂ ਵੰਡੀਆਂ। ਇਸ ਪਿੰਡ 'ਚ ਰਹਿਣ ਵਾਲੇ ਸਾਰੇ ਦਲਾਂ ਦੇ ਸਮਰਥਕਾ ਨੇ ਪਾਰਟੀ ਲਾਈਨ ਤੋਂ ਹਟ ਕੇ ਕਮਲਾ ਹੈਰਿਸ ਨੂੰ ਵਧਾਈ ਦਿੱਤੀ। ਇਕ ਪਿੰਡ ਵਾਸੀ ਨੇ ਕਿਹਾ ਕਿ ਹੁਣ ਤੱਕ ਅਸੀਂ ਲੋਕ ਆਪਣੀ ਸ਼ਰਟ ਦੀ ਜੇਬ 'ਤੇ ਜੈਲਲਿਤਾ ਜਾਂ ਕਰੁਣਾਨਿਧੀ ਦੀ ਤਸਵੀਰ ਲਾਉਂਦੇ ਸੀ, ਹੁਣ ਅਸੀਂ ਕਮਲਾ ਹੈਰਿਸ ਦੀ ਵੀ ਤਸਵੀਰ ਲਗਾਵਾਂਗੇ। ਅਸੀਂ ਉਨ੍ਹਾਂ ਦੀ ਜਿੱਤ ਨੂੰ ਲੈ ਕੇ ਖੁਸ਼ ਹਾਂ।
ਇਹ ਵੀ ਪੜ੍ਹੋ: ਕੰਗਣਾ ਨੇ ਬਾਈਡੇਨ 'ਤੇ ਕੱਸਿਆ ਤੰਜ, 'ਗਜਨੀ' ਨਾਲ ਤੁਲਣਾ ਕਰਦੇ ਹੋਏ ਆਖ ਦਿੱਤੀ ਇਹ ਗੱਲ
ਆਮ ਲੋਕਾਂ ਨੂੰ 2022 ਤੱਕ ਕਰਨੀ ਪਵੇਗੀ ਕੋਰੋਨਾ ਵੈਕਸੀਨ ਦੀ ਉਡੀਕ, ਜਾਣੋ ਵਜ੍ਹਾ
NEXT STORY