ਨਿਊਯਾਰਕ (ਭਾਸ਼ਾ)— ਭਾਰਤ ਦੇ ਇਕ 'ਸਨੋਅ ਸ਼ੂਅ' ਰੇਸਰ ਨੇ ਨਿਊਯਾਰਕ ਵਿਚ ਇਕ ਬੱਚੀ ਦੇ ਯੋਨ ਸ਼ੋਸ਼ਣ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਹੈ। ਇਸ ਤਰ੍ਹਾਂ ਉਹ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਬੱਚ ਗਿਆ ਅਤੇ ਹੁਣ ਹਵਾਲਗੀ ਦਾ ਇੰਤਜ਼ਾਰ ਕਰ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸਨੋਅ ਸ਼ੂਅ ਰੇਸਰ 25 ਸਾਲਾ ਤਨਵੀਰ ਹੁਸੈਨ ਕਸ਼ਮੀਰ ਦਾ ਰਹਿਣ ਵਾਲਾ ਹੈ। ਹੁਸੈਨ ਉੱਤੇ ਇਕ 12 ਸਾਲਾ ਬੱਚੀ ਨਾਲ ਜ਼ਬਰਦਸਤੀ ਕਰਨ ਅਤੇ ਯੋਨ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ। ਇਹ ਘਟਨਾ 27 ਫਰਵਰੀ ਨੂੰ ਹੋਈ ਸੀ। ਇਸ ਤੋਂ ਬਾਅਦ ਹੁਸੈਨ ਨੂੰ 1 ਮਾਰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਸੈਨ ਨੇ ਨਿਊਯਾਰਕ ਸਾਰਨੇਕ ਲੇਕ ਵਿਚ ਵਰਲਡ ਸਨੋਅ ਸ਼ੂਅ ਚੈਂਪੀਅਨਸ਼ਿਪ ਵਿਚ ਭਾਗ ਲਿਆ ਸੀ। ਇਹ ਮੁਕਾਬਲਾ 23 ਅਤੇ 25 ਫਰਵਰੀ ਨੂੰ ਹੋਇਆ ਸੀ। ਦੋਸ਼ ਸਵੀਕਾਰ ਕਰਨ ਤੋਂ ਬਾਅਦ ਹੁਣ ਹੁਸੈਨ ਖਿਲਾਫ ਸੁਣਵਾਈ ਨਹੀਂ ਹੋਵੇਗੀ। ਜ਼ਿਲਾ ਅਟਾਰਨੀ ਦਫ਼ਤਰ ਨੇ ਦੱਸਿਆ ਕਿ ਹੁਸੈਨ ਨੇ ਐਸੈਕਸ ਕਾਊਂਟੀ ਵਿਚ ਪਟੀਸ਼ਨ ਪਾਈ ਸੀ। ਐਸੈਕਸ ਕਾਊਂਟੀ ਦੀ ਡਿਪਟੀ ਅਟਾਰਨੀ ਕਰਿਸਟੀ ਸਪ੍ਰਾਗ ਨੇ ਇਕ ਬਿਆਨ ਵਿਚ ਕਿਹਾ, '' ਇਸ ਜਾਂਚ ਦੇ ਪਹਿਲੇ ਦਿਨ ਤੋਂ ਹੀ ਬੱਚੀ ਨੂੰ ਝੂਠਾ ਕਰਾਰ ਦਿੱਤਾ ਗਿਆ ਅਤੇ ਉਸ ਨੂੰ ਹੁਸੈਨ ਨੂੰ ਆਰਥਿਕ ਅਤੇ ਭਾਵਨਾਤਮਕ ਰੂਪ ਤੋਂ ਸਮਰਥਨ ਦੇਣ ਵਾਲੇ ਲੋਕਾਂ ਨੇ ਤੰਗ ਕੀਤਾ।'' ਹੁਣ ਤਨਵੀਰ ਹੁਸੈਨ ਨੇ ਬੱਚੀ ਨਾਲ ਆਪਰਾਧਕ ਕੰਮ ਕਰਨ ਨੂੰ ਸਵੀਕਾਰ ਕੀਤਾ ਹੈ।'' ਉਨ੍ਹਾਂ ਨੇ ਕਿਹਾ ਕਿ ਬੱਚੀ ਦੀ ਭਰੋਸੇਯੋਗਤਾ ਅਤੇ ਪ੍ਰਤੀਸ਼ਠਾ ਉੱਤੇ ਜਨਤਕ ਤੌਰ ਉੱਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਹੁਸੈਨ ਨੂੰ ਹੁਣ ਹਵਾਲਗੀ ਦਿੱਤੀ ਜਾਵੇਗੀ, ਕਿਉਂਕਿ ਉਸ ਦੇ ਵੀਜ਼ੇ ਦੀ ਮਿਆਦ ਅਗਸਤ ਵਿਚ ਖ਼ਤਮ ਹੋ ਚੁੱਕੀ ਹੈ।
ਦਿੱਲੀ 'ਚ ਫਰਜ਼ੀ ਸਿੱਖਿਆ ਬੋਰਡ ਦਾ ਪਰਦਾਫਾਸ਼, 6 ਗ੍ਰਿਫਤਾਰ
NEXT STORY