ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ): ਅਮਰੀਕਾ ਵੱਲੋਂ ਅਲਕਾਇਦਾ ਦਾ ਅੱਤਵਾਦੀ ਕਰਾਰ ਦਿੱਤੇ ਜਾਣ ਦੇ ਬਾਅਦ ਤੇਲਗਾਂਨਾ ਦੇ ਇਕ ਵਿਅਕਤੀ ਨੂੰ ਦੋਹਾਂ ਦੇਸ਼ਾਂ ਵਿਚ ਜਹਾਜ਼ ਯਾਤਰਾ ਅੰਸ਼ਕ ਰੂਪ ਨਾਲ ਬਹਾਲ ਹੋਣ ਦੇ ਬਾਅਦ ਭਾਰਤ ਭੇਜ ਦਿੱਤਾ ਗਿਆ ਹੈ। ਉਸ ਨੂੰ 19 ਮਈ ਨੂੰ ਹੀ ਭਾਰਤ ਲਿਆਂਦਾ ਗਿਆ ਸੀ ਅਤੇ ਪੰਜਾਬ ਦੇ ਅੰਮ੍ਰਿਤਸਰ ਸਥਿਤ ਇਕ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ ਹੈ। ਅਲਕਾਇਦਾ ਦੇ ਸੀਨੀਅਰ ਨੇਤਾ ਨੂੰ ਧਨ ਦੇਣ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਨੇ ਉਸ ਨੂੰ 2018 ਵਿਚ ਦੋਸ਼ੀ ਠਹਿਰਾਇਆ ਸੀ।
ਮੁਹੰਮਦ ਇਬਰਾਹਿਮ ਜ਼ੁਬੈਰ 2001 ਵਿਚ ਅਮਰੀਕਾ ਗਿਆ ਸੀ ਅਤੇ 2006 ਵਿਚ ਉਸ ਨੇ ਵਿਆਹ ਕੀਤਾ। ਉਸ ਦੇ ਬਾਅਦ ਮੁਹੰਮਦ ਅਮਰੀਕਾ ਦਾ ਸਥਾਈ ਨਾਗਰਿਕ ਬਣ ਗਿਆ। ਅਮਰੀਕਾ ਦੇ ਨਿਆਂ ਵਿਭਾਗ ਦੇ ਮੁਤਾਬਕ ਮੁਹੰਮਦ ਨੇ ਅਤੇ ਉਸ ਦੇ ਦੋ ਸਾਥੀਆਂ ਨੇ ਅੱਤਵਾਦ ਦਾ ਖਾਸ ਕਰਕੇ ਅਰਬ ਪ੍ਰਾਇਦੀਪ ਵਿਚ ਅਲਕਾਇਦਾ ਦੇ ਨੇਤਾ ਅਨਵਰ ਅਲ ਅਵਲਾਕੀ ਦੇ ਵਿਤਪੋਸ਼ਣ ਦੀ ਗੱਲ ਲੁਕਾਉਣ ਨੂੰ ਲੈ ਆਪਣਾ ਅਪਰਾਧ ਕਬੂਲ ਲਿਆ। ਅਨਵਰ ਅਲ ਅਵਲਾਕੀ ਨੇ ਅਮਰੀਕਾ ਦੇ ਵਿਰੁੱਧ ਹਿੰਸਾ ਦੀ ਵਕਾਲਤ ਕੀਤੀ ਅਤੇ ਉਹ ਨਾਗਰਿਕਾਂ ਦੇ ਵਿਰੁੱਧ ਅੱਤਵਾਦੀ ਹਮਲਿਆਂ ਦੀਆਂ ਕੋਸ਼ਿਸ਼ਾਂ ਵਿਚ ਸ਼ਾਮਲ ਰਿਹਾ।
ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਮੁਹੰਮਦ ਅਲ ਕਾਇਦਾ ਵਿਚ ਅੱਤਵਾਦੀਆਂ ਦੀ ਭਰਤੀ ਦੀ ਜ਼ਿੰਮੇਵਾਰੀ ਸੰਭਾਲਦਾ ਹੈ ਅਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਿਚ ਮਾਹਰ ਹੈ। ਮੁਹੰਮਦ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਜੇਲ ਵਿਚ ਬਿਤਾਏ ਗਏ ਸਮੇਂ ਸਮੇਤ 60 ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਇਹ ਵੀ ਆਦੇਸ਼ ਦਿੱਤਾ ਸੀ ਕਿ ਉਸ ਦੀ ਸਜ਼ਾ ਪੂਰੀ ਹੋਣ 'ਤੇ ਅਮਰੀਕਾ ਦੀ ਧਰਤੀ 'ਤੇ ਮੁੜ ਦਾਖਲ ਹੋਣ 'ਤੇ ਪੂਰੀ ਜ਼ਿੰਦਗੀ ਲਈ ਪਾਬੰਦੀ ਲਗਾਉਣ ਦੇ ਬਾਅਦ ਭਾਰਤ ਭੇਜਿਆ ਜਾਵੇਗਾ। ਹੁਣ ਅਮਰੀਕਾ ਦੇ ਇਕ ਵਿਸ਼ੇਸ਼ ਜਹਾਜ਼ ਦੇ ਜ਼ਰੀਏ ਉਸ ਨੂੰ ਭਾਰਤ ਲਿਆਂਦਾ ਗਿਆ ਅਤੇ ਇਕ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈਕਿ ਭਾਰਤ ਵਿਚ ਉਸ ਦੇ ਵਿਰੁੱਧ ਇਕ ਵੀ ਮਾਮਲਾ ਦਰਜ ਨਹੀਂ ਹੈ ਅਜਿਹੇ ਵਿਚ ਕੁਆਰੰਟੀਨ ਸੈਂਟਰ ਵਿਚ ਰਹਿਣ ਦੀ ਮਿਆਦ ਪੂਰੀ ਹੋਣ ਦੇ ਬਾਅਦ ਉਸ ਨੂੰ ਰਿਹਾਅ ਕੀਤਾ ਜਾ ਸਕਦਾ ਹੈ।
ਆਸਾਮ : 50 ਸਾਲਾ ਸ਼ਖਸ ਨੇ ਕਬਰ 'ਚੋਂ ਲਾਸ਼ ਕੱਢ ਕੇ ਕੀਤੀ ਰੇਪ ਦੀ ਕੋਸ਼ਿਸ਼, ਗ੍ਰਿਫਤਾਰ
NEXT STORY