ਅਹਿਮਦਾਬਾਦ- ਅਮਰੀਕਾ ਤੋਂ ਹਾਲ ਹੀ 'ਚ ਡਿਪੋਰਟ ਕੀਤੇ ਗਏ ਗੁਜਰਾਤ ਦੇ 31 ਸਾਲਾ ਇਕ ਵਿਅਕਤੀ ਨੂੰ ਫਰਜ਼ੀ ਪਛਾਣ ਦੀ ਵਰਤੋਂ ਕਰ ਕੇ ਯਾਤਰਾ ਕਰਨ ਦੇ ਮਾਮਲੇ 'ਚ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਕਲੋਲ ਵਾਸੀ ਦੋਸ਼ੀ ਜਿਗਨੇਸ਼ ਪਟੇਲ ਨੂੰ ਪਨਾਮਾ ਦੇ ਰਸਤੇ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਅਤੇ ਉਹ ਨਵੀਂ ਦਿੱਲੀ ਪਹੁੰਚਿਆ, ਜਿੱਥੋਂ ਐਤਵਾਰ ਸ਼ਾਮ ਉਹ ਅਹਿਮਦਾਬਾਦ ਆਇਆ। ਅਹਿਮਦਾਬਾਦ ਹਵਾਈ ਅੱਡਾ ਪੁਲਸ ਥਾਣੇ 'ਚ ਐਤਵਾਰ ਨੂੰ ਉਸ ਖ਼ਿਲਾਫ਼ ਦਰਜ ਸ਼ਿਕਾਇਤ ਅਨੁਸਾਰ, ਉਸ ਨੇ ਵਸੀਮ ਖਲੀਲ ਦੇ ਨਾਂ ਨਾਲ ਜਾਰੀ ਪਾਸਪੋਰਟ ਦੀ ਵਰਤੋਂ ਕਰ ਕੇ ਪਹਿਲਾਂ ਦਿੱਲੀ ਤੋਂ ਕੈਨੇਡਾ ਦੀ ਯਾਤਰਾ ਕੀਤੀ ਸੀ।
ਅਹਿਮਦਾਬਾਦ ਦੇ ਵਿਸ਼ੇਸ਼ ਕਾਰਜ ਸਮੂਹ (ਐੱਸਓਜੀ) ਦੇ ਇੰਸਪੈਕਟਰ ਐੱਨ.ਡੀ. ਨਕੁਮ ਨੇ ਦੱਸਿਆ ਕਿ ਪਟੇਲ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜਿਸ ਪਾਸਪੋਰਟ 'ਤੇ ਉਹ ਯਾਤਰਾ ਕਰ ਰਿਹਾ ਸੀ, ਉਹ ਫਰਜ਼ੀ ਸੀ ਜਾਂ ਖਲੀਲ ਦੇ ਨਾਂ 'ਤੇ ਜਾਰੀ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 319 (2) ਅਤੇ ਪਾਸਪੋਰਟ ਐਕਟ ਦੇ ਪ੍ਰਬੰਧਾਂ ਦੇ ਅਧੀਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੁਸ਼ਖ਼ਬਰੀ! UPI Lite ਨੇ ਵਧਾਈ Transactions ਦੀ ਸੀਮਾ, ਮਿਲਣਗੇ ਇਹ ਲਾਭ
NEXT STORY