ਨਕੋਦਰ (ਪਾਲੀ) : ਨਕੋਦਰ ਦੇ ਬੇਕਰੀ ਮਾਲਕ ਤੋਂ ਲੱਖਾ ਰੁਪਏ ਫਿਰੌਤੀ ਮੰਗਣ ਦੇ ਮਾਮਲੇ ਨੂੰ ਸਿਟੀ ਪੁਲਸ ਨੇ ਹੱਲ ਕਰ ਫਿਰੌਤੀ ਲੈਣ ਆਏ ਦੋ ਨੌਜਵਾਨਾਂ ਨੂੰ ਮੋਬਾਈਲ ਫੋਨ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਡੀ.ਐੱਸ ਪੀ.ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋ ਲਗਾਤਾਰ ਨਕੋਦਰ ਦੇ ਇੱਕ ਬੇਕਰੀ ਮਾਲਕ ਨੂੰ ਜਾਨੋ ਮਾਰਨ ਦਾ ਡਰਾਵਾ ਦੇ ਕਿ ਵਿਦੇਸ਼ ਵਿੱਚ ਰਹਿੰਦੇ ਨੌਜਵਾਨਾਂ ਨੇ ਗੈਂਗਸਟਰ ਕੋਸ਼ਲ ਦੇ ਨਾਮ' ਤੇ ਮੰਗੀ ਸੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਸਬੰਧੀ ਥਾਣਾ ਸਿਟੀ ਨਕੋਦਰ ਵਿੱਚ ਮਾਮਲਾ ਦਰਜ ਕਰ ਡੁੰਘਾਈ ਅਤੇ ਟੈਕਨੀਕਲ ਤਰੀਕੇ ਨਾਲ ਜਾਂਚ ਕਰ 4 ਮੁਲਜ਼ਮਾਂ ਵਿੱਚ ਨਾਮਜਦ ਕੀਤਾ ਗਿਆ। ਜਿਨਾਂ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਸੰਨੀ ਵਾਸੀ ਨਵਾ ਪਿੰਡ ਦੋਨੇਵਾਲ, ਰਮਨਦੀਪ ਸਿੰਘ ਵਾਸੀ ਪੂਰੇਵਾਲ ਕਾਲੋਨੀ ਨਕੋਦਰ, ਸਾਈਅਨ ਉਰਫ ਸੈਮ ਪੁੱਤਰ ਇੰਦਰਾਸਨ ਵਾਸੀ ਮੁਹੱਲਾ ਸੁੰਦਰ ਨਗਰ ਨਕੋਦਰ ਅਤੇ ਅੱਦਿਤਿਆ ਰਾਏ ਉਰਫ ਮਨੀਸ਼ ਪੁੱਤਰ ਨਰੇਸ਼ ਕੁਮਾਰ ਵਾਸੀ ਪੁਰੇਵਾਲ ਕਾਲੋਨੀ ਨਕੋਦਰ ਵਜੋ ਹੋਈ ਹੈ।
ਸਿਟੀ ਥਾਣਾ ਮੁਖੀ ਇੰਸ. ਅਮਨ ਸੈਣੀ ਦੀ ਅਗਵਾਈ ਹੇਠ ਵੱਖ-ਵੱਖ ਨੇ ਟਰੈਪ ਲਗਾ ਕੇ ਫਿਰੌਤੀ ਲੈਣ ਅਤੇ ਅੱਦਿਤਿਆ ਰਾਏ ਉਰਫ ਮਨੀਸ਼ ਪੁੱਤਰ ਨਰੇਸ਼ ਕੁਮਾਰ ਅਤੇ ਸਾਈਅਨ ਉਰਫ ਸੈਮ ਪੁੱਤਰ ਨੂੰ ਕਾਬੂ ਕਰ ਫਿਰੋਤੀ ਮੰਗਣ ਲਈ ਵਰਤੇ 3 ਮੋਬਾਇਲ ਫੋਨ ਅਤੇ ਇੱਕ ਮੋਟਰਸਾਇਕਲ ਬਰਾਮਦ ਕੀਤਾ ਗਿਆ।
ਵਿਦੇਸ਼ 'ਚ ਰਹਿੰਦੇ ਨੇ ਮੁੱਖ ਮੁਲਜ਼ਮ ਸੁਖਜਿੰਦਰ ਤੇ ਰਮਨਦੀਪ
ਡੀ.ਐੱਸ ਪੀ.ਨਕੋਦਰ ਸੁਖਪਾਲ ਸਿੰਘ ਅਤੇ ਸਿਟੀ ਥਾਣਾ ਮੁਖੀ ਇੰਸ. ਅਮਨ ਸੈਣੀ ਨੇ ਦੱਸਿਆ ਕਿ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਫਿਰੌਤੀ ਮੰਗਣ ਦੇ ਉਕਤ ਮਾਮਲੇ ਦੇ ਮੁੱਖ ਸਰਗਣੇ ਸੁਖਜਿੰਦਰ ਸਿੰਘ ਉਰਫ ਸੰਨੀ (ਇੰਗਲੈਂਡ) ਅਤੇ ਰਮਨਦੀਪ ਸਿੰਘ (ਕਨੈਡਾ) ਵਿੱਚ ਰਹਿੰਦੇ ਹਨ। ਜਿੰਨਾਂ ਨੇ ਗੈਂਗਸਟਰ ਕੋਸ਼ਲ ਦਾ ਨਾਮ ਲੈ ਕੇ ਨਕੋਦਰ ਦੇ ਬੇਕਰੀ ਮਾਲਕ ਨੂੰ ਕਈ ਵਾਰ ਫ਼ੋਨ ਕਰ ਜਾਨੋਂ ਮਾਰਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਜੇਕਰ ਉਸ ਨੇ 30 ਲੱਖਾਂ ਰੁਪਏ ਦੀ ਫਿਰੌਤੀ ਨਹੀਂ ਦਿੱਤੀ ਤਾਂ ਉਸਦੇ ਕਾਰੋਬਾਰ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਇਨ੍ਹਾਂ ਦੀ 10 ਲੱਖ ਰੁਪਏ ਵਿੱਚ ਗੱਲ ਤਹਿ ਹੋ ਗਈ ਸੀ। ਜਿਸ ਨੂੰ ਲੈਣ ਲਈ ਉਕਤ ਨੌਜਵਾਨ ਅੱਦਿਤਿਆ ਰਾਏ ਉਰਫ ਮਨੀਸ਼ ਅਤੇ ਸਾਈਅਨ ਉਰਫ ਸੈਮ ਮੋਟਰਸਾਈਕਲ 'ਤੇ ਆਏ ਸਨ। ਜਿਸ ਵਿੱਚੋਂ ਇਨ੍ਹਾਂ ਨੂੰ ਸਿਰਫ 2 ਲੱਖ ਰੁਪਏ ਮਿਲਣੇ ਸਨ।
'ਲੋਹੀਆਂ ਦੇ ਕੇ ਸੁਨਿਆਰੇ ਤੇ ਪੈਟਰੋਲ ਪੰਪ ਮਾਲਕ ਤੋਂ ਮੰਗ ਚੁੱਕੇ ਫਿਰੌਤੀ
ਡੀ.ਐੱਸ ਪੀ. ਸੁਖਪਾਲ ਸਿੰਘ ਅਤੇ ਸਿਟੀ ਥਾਣਾ ਮੁਖੀ ਇੰਸ. ਅਮਨ ਸੈਣੀ ਨੇ ਦੱਸਿਆ ਕਿ ਦੌਰਾਨੇ ਪੁੱਛਗਿਛ ਅੱਦਿਤਿਆ ਰਾਏ ਉਰਫ ਮਨੀਸ਼ ਵੱਲੋ ਫਿਰੌਤੀ ਦੀਆਂ 2 ਹੋਰ ਵਾਰਦਾਤਾਂ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਵਿਦੇਸ਼ ਵਿਚ ਰਹਿੰਦੇ ਉਕਤ ਸੁਖਜਿੰਦਰ ਤੇ ਰਮਨਦੀਪ ਵੱਲੋ ਪਹਿਲਾ ਵੀ ਲੋਹੀਆਂ ਦੇ ਕੇ ਸੁਨਿਆਰੇ ਤੋਂ 30 ਲੱਖ ਦੀ ਰੁਪਏ ਅਤੇ ਪੈਟਰੋਲ ਪੰਪ ਮਾਲਕ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗ ਚੁੱਕੇ ਹਨ। ਇਨ੍ਹਾਂ ਦੇ ਕਹਿਣ 'ਤੇ ਉਸ ਵੱਲੋ ਜਿਊਲਰ ਸ਼ੋਪ ਅਤੇ ਪੈਟਰੋਲ ਪੰਪ ਮਾਲਕ ਦੀ ਰੇਕੀ ਕੀਤੀ ਗਈ ਸੀ। ਜਿਸ ਸਬੰਧੀ ਥਾਣਾ ਲੋਹੀਆ ਵਿੱਚ 2 ਵੱਖ-ਵੱਖ ਮਾਮਲੇ ਦਰਜ ਹਨ। ਮੁਲਾਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਅਜਿਹੀਆਂ ਹੋਰ ਵਾਰਦਾਤਾਂ ਸਬੰਧੀ ਗੰਭੀਰਤਾਂ ਨਾਲ ਪੁੱਛਗਿੱਛ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜ਼ਿਮਣੀ ਚੋਣ 'ਚ ਹਾਰ ਮਗਰੋਂ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ
NEXT STORY