ਵਾਸ਼ਿੰਗਟਨ- ਦੁਨੀਆ ਭਰ ਵਿਚ ਭਾਰਤੀਆਂ ਨੇ ਚੰਗਾ ਨਾਮਣਾ ਖੱਟਿਆ ਹੈ। ਬੀਤੇ ਦਿਨੀਂ ਰਾਜਸਥਾਨ ਦੀ ਧੀ ਨੂੰ ਅਮਰੀਕੀ ਹਵਾਈ ਫ਼ੌਜ ਵਿਚ ਭਰਤੀ ਹੋਣ ਦਾ ਸਨਮਾਨ ਮਿਲਿਆ ਹੈ। ਰਾਜਸਥਾਨ ਦੇ ਪਿੰਡ ਝੁੰਝਨੂੰ ਦੇ ਗੁੜਾ ਨਵਲਗੜ੍ਹ ਦੀ ਰਹਿਣ ਵਾਲੀ ਪ੍ਰਗਿਆ ਸ਼ੇਖਾਵਤ ਅਤੇ ਉਸ ਦੇ ਭਰਾ ਸੁਵੀਰ ਸ਼ੇਖਾਵਤ ਦੀ ਕਾਮਯਾਬੀ ਨੇ ਸਾਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਦੱਸ ਦਈਏ ਕਿ ਸੁਵੀਰ 2015 ਤੋਂ ਹੀ ਇੱਥੇ ਚੁਣੇ ਗਏ ਸਨ ਤੇ ਉਨ੍ਹਾਂ ਦੀ ਭੈਣ ਹੁਣ ਚੁਣੀ ਗਈ ਹੈ। ਦੋਵੇਂ ਭੈਣ-ਭਰਾ ਅਮਰੀਕੀ ਹਵਾਈ ਫ਼ੌਜ ਵਿਚ ਸ਼ਾਮਲ ਹੋ ਕੇ ਭਾਰਤ ਦੀ ਸ਼ਾਨ ਨੂੰ ਦੁਨੀਆ ਭਰ ਵਿਚ ਵਧਾ ਰਹੇ ਹਨ।
ਦੱਸ ਦਈਏ ਕਿ ਝੁੰਝਨੂੰ ਵਿਚੋਂ ਸਭ ਤੋਂ ਜ਼ਿਆਦਾ ਫ਼ੌਜੀ ਨਿਕਲਦੇ ਹਨ। ਪਿੰਡ ਵਿਚ ਰਹਿਣ ਵਾਲੇ ਪ੍ਰਗਿਆ ਦੇ ਚਾਚਾ ਨੇ ਦੱਸਿਆ ਕਿ ਪ੍ਰਗਿਆ ਨੂੰ ਸੈਕੰਡ ਲੈਫ਼ਟੀਨੈਂਟ ਦੇ ਰੂਪ ਵਿਚ 19 ਸਤੰਬਰ, 2020 ਨੂੰ ਕਮਿਸ਼ਨ ਮਿਲਿਆ ਹੈ। ਸੁਵੀਰ 2015 ਵਿਚ ਹੀ ਏਅਰ ਫੋਰਸ ਵਿਚ ਚੁਣੇ ਗਏ ਸੀ। ਇਸ ਦੇ ਬਾਅਦ ਸਖ਼ਤ ਟਰੇਨਿੰਗ ਮਗਰੋਂ ਸੁਵੀਰ ਨੂੰ ਯੁੱਧ ਜਹਾਜ਼ ਉਡਾਉਣ ਦਾ ਮੌਕਾ ਮਿਲਿਆ, ਜਿਸ ਦੇ ਚੱਲਦਿਆਂ 5 ਸਾਲ ਪਹਿਲਾਂ ਉਨ੍ਹਾਂ ਦੀ ਚੋਣ ਸੈਕੰਡ ਲੈਫਟੀਨੈਂਟ ਤੋਂ ਕੈਪਟਨ ਦੇ ਅਹੁਦੇ 'ਤੇ ਹੋ ਗਈ। ਹੁਣ ਸੁਵੀਰ ਬਤੌਰ ਕੈਪਟਨ ਅਮਰੀਕੀ ਹਵਾਈ ਫ਼ੌਜ ਦੇ ਜਹਾਜ਼ ਦੀ ਕਮਾਨ ਸੰਭਾਲਣਗੇ।
ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਅਮਰੀਕੀ ਏਅਰਫੋਰਸ ਦੀ ਸੈਲਿਊਟ ਸੈਰੇਮਨੀ ਆਮ ਰਹੀ। ਇਸ ਖ਼ਾਸ ਸੈਲਿਊਟ ਸੈਰੇਮਨੀ ਮੌਕੇ 'ਤੇ ਪ੍ਰਗਿਆ ਦੇ ਮਾਤਾ ਪਿਤਾ ਦੇ ਨਾਲ ਉਨ੍ਹਾਂ ਦੀ 91 ਸਾਲਾ ਦਾਦੀ ਨੇ ਆਨਲਾਈਨ ਪੋਤੀ ਨੂੰ ਆਸ਼ੀਰਵਾਦ ਦਿੱਤਾ ਤੇ ਨਾਲ ਹੀ ਉਸ ਦਾ ਹੌਂਸਲਾ ਵਧਾਇਆ। ਪ੍ਰਗਿਆ ਦੇ ਪਿਤਾ ਦੁਸ਼ਯੰਤ ਸਿੰਘ ਸ਼ੇਖਾਵਤ ਅਮਰੀਕਾ ਵਿਚ ਹੀ ਫੈਡਰਲ ਸਰਕਾਰ ਵਿਚ ਬਤੌਰ ਵਿਗਿਆਨੀ ਤਾਇਨਾਤ ਹਨ। ਪਿਤਾ ਸ਼ੇਖਾਵਤ ਨੂੰ ਪਿੰਡ ਨਾਲ ਕਾਫੀ ਲਗਾਅ ਹੈ। ਇਸ ਲਈ ਉਹ ਅਪਣੇ ਪੂਰੇ ਪਰਿਵਾਰ ਦੇ ਨਾਲ ਜੱਦੀ ਪਿੰਡ ਆਉਂਦੇ ਰਹਿੰਦੇ ਹਨ।
500 ਰੁਪਏ ਬਦਲੇ ਬੱਚੇ ਦੀ ਕੁੱਟਮਾਰ, ਵਾਪਰ ਗਿਆ ਖ਼ੌਫ਼ਨਾਕ ਭਾਣਾ
NEXT STORY