ਨਵੀਂ ਦਿੱਲੀ : ਦਿੱਲੀ ਦਾ ਵਾਤਾਵਰਣ ਵਿਭਾਗ ਰਾਸ਼ਟਰੀ ਰਾਜਧਾਨੀ ਵਿੱਚ ਨਵੀਂ ਲਾਂਚ ਕੀਤੀ ਗਈ ਵਿੰਟਰ ਐਕਸ਼ਨ ਪਲਾਨ ਦੇ ਤਹਿਤ ਪ੍ਰਦੂਸ਼ਣ ਦੇ ਪੱਧਰ ਦੀ ਨਿਗਰਾਨੀ ਕਰਨ ਲਈ ਪਹਿਲੀ ਵਾਰ 13 ਮੁੱਖ ਸਥਾਨਾਂ (ਮੁੱਖ ਹੌਟਸਪੌਟਸ) 'ਤੇ ਇੱਕ ਜਾਂ ਦੋ ਡਰੋਨ ਤਾਇਨਾਤ ਕਰੇਗਾ।
ਸਰਦੀਆਂ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਬੁੱਧਵਾਰ ਨੂੰ 21-ਪੁਆਇੰਟ ਦੀ ਸਰਦ ਰੁੱਤ ਕਾਰਜ ਯੋਜਨਾ ਜਾਰੀ ਕੀਤੀ। ਇਸ ਤਹਿਤ ਕੂੜਾ ਸਾੜਨ, ਨਿਰਮਾਣ ਸਥਾਨਾਂ ਦੀ ਨਿਗਰਾਨੀ, ਧੂੜ ਪ੍ਰਦੂਸ਼ਣ ਅਤੇ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਨੂੰ ਕੰਟਰੋਲ ਕਰਨ ਲਈ 1000 ਤੋਂ ਵੱਧ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਦੂਜੇ ਪਾਸੇ ਦਿੱਲੀ 'ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਸ ਵੀ ਸਖਤ ਕਾਰਵਾਈ ਕਰਨ ਜਾ ਰਹੀ ਹੈ। ਗੈਰ-ਕਾਨੂੰਨੀ ਪਾਰਕਿੰਗ ਅਤੇ ਬਿਲਡਿੰਗ ਮਟੀਰੀਅਲ ਲੈ ਕੇ ਜਾਣ ਵਾਲੇ ਟਰੱਕਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
3 ਮਹੀਨੇ 19 ਦਿਨਾਂ ਬਾਅਦ ਬੁੱਧਵਾਰ ਨੂੰ ਲੋਕਾਂ ਨੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਮਹਿਸੂਸ ਕੀਤੀ। ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 235 ਦਰਜ ਕੀਤਾ ਗਿਆ, ਜੋ ਕਿ 'ਮਾੜੀ' ਸ਼੍ਰੇਣੀ ਵਿੱਚ ਆਉਂਦਾ ਹੈ।
ਬਾਰਿਸ਼ ਦਾ 'ਰੈੱਡ ਅਲਰਟ', ਸਕੂਲ-ਕਾਲਜ ਰਹਿਣਗੇ ਬੰਦ
NEXT STORY