ਲਖਨਊ - ਉੱਤਰ ਪ੍ਰਦੇਸ਼ ਦੇ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਮੁੱਖ ਮੰਤਰੀ ਯੋਗੀ ਦਾ ਵਿਸ਼ੇਸ਼ ਕਾਰਜ ਅਧਿਕਾਰੀ ਬਣਕੇ ਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਦੇ ਤੌਰ 'ਤੇ ਫਰਜ਼ੀ ਜਾਂਚ ਮਾਮਲੇ ਦੀ ਧਮਕੀ ਦੇਣ ਵਾਲੇ ਅਤੇ ਠੱਗੀ ਕਰਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਯੂ.ਪੀ. ਐੱਸ.ਟੀ.ਐੱਫ. ਨੇ ਸਾਬਕਾ ਸਹਾਇਕ ਸਮੀਖਿਆ ਅਧਿਕਾਰੀ (ਸਕੱਤਰੇਤ) ਸਮੇਤ 4 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੋਸ਼ੀ ਪਹਿਲਾਂ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਫਿਰ ਫਰਜ਼ੀ ਜਾਂਚ ਦੀ ਧਮਕੀ ਦੇਕੇ ਠੱਗੀ ਕਰਦੇ ਸਨ। ਦੋਸ਼ੀਆਂ 'ਤੇ ਜ਼ਬਰਨ ਪੈਸਾ ਵਸੂਲ ਕਰਨ ਦਾ ਵੀ ਦੋਸ਼ ਲੱਗਾ ਹੈ। ਪੁਲਸ ਨੇ ਇਸ ਸਿਲਸਿਲੇ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੇ ਨਾਮ ਪ੍ਰਮੋਦ ਕੁਮਾਰ, ਅਤੁਲ ਸ਼ਰਮਾ, ਪ੍ਰਦੀਪ ਕੁਮਾਰ ਸ਼੍ਰੀਵਾਸਤਵ ਅਤੇ ਰਾਧੇਸ਼ਿਆਮ ਕਸ਼ਿਅਪ ਹਨ। ਇਹ ਦੋਸ਼ੀ ਬੀਤੇ ਕਈ ਦਿਨਾਂ ਤੋਂ ਯੂ.ਪੀ. ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸੀ.ਐੱਮ. ਯੋਗੀ ਦਾ ਫਰਜ਼ੀ ਵਿਸ਼ੇਸ਼ ਅਧਿਕਾਰੀ ਦੱਸ ਕੇ ਠੱਗੀ ਕਰਦੇ ਸਨ। ਇਸ ਸੰਬੰਧ ਵਿੱਚ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਸਨ। ਵਧੀਕ ਮੁੱਖ ਸਕੱਤਰ, ਗ੍ਰਹਿ, ਗੋਪਨ ਅਤੇ ਜੇਲ੍ਹ ਅਵਨੀਸ਼ ਅਸਥੀ ਨੇ ਜਾਂਚ ਦੇ ਹੁਕਮ ਦਿੱਤੇ ਸਨ। ਪੂਰੇ ਮਾਮਲੇ ਦੀ ਜਾਂਚ ਸਪੈਸ਼ਲ ਟਾਸਕ ਫੋਰਸ ਕਰ ਰਹੀ ਸੀ।
ਐੱਸ.ਟੀ.ਐੱਫ. ਦੀ ਤਫਤੀਸ਼ ਦੌਰਾਨ ਖੁਫੀਆ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਕਿ ਸੀ.ਐੱਮ. ਯੋਗੀ ਦਾ ਵਿਸ਼ੇਸ਼ ਕਾਰਜ ਅਧਿਕਾਰੀ ਬਣਕੇ ਸ਼ਾਸਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਬਣਕੇ ਕੁੱਝ ਲੋਕ ਪੈਸਾ ਵਸੂਲ ਰਹੇ ਹਨ। ਇਸ ਗਿਰੋਹ ਦੀ ਤਲਾਸ਼ ਵਿੱਚ ਪੁਲਸ ਜੁੱਟ ਗਈ ਸੀ। ਇਸ ਗਿਰੋਹ ਨੇ ਫਰੀਦਪੁਰ ਬਰੇਲੀ ਦੇ ਪ੍ਰਧਾਨ ਅਧਿਆਪਕ ਮੁੰਨਾ ਅਲੀ ਤੋਂ 1 ਲੱਖ ਰੁਪਏ ਦੀ ਮੰਗ ਕੀਤੀ ਸੀ। ਪੁਲਸ ਦੀ ਸਰਗਰਮੀ ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
CM ਹੇਮੰਤ ਸੋਰੇਨ ਦੀ ਪਹਿਲ: ਨੇਪਾਲ ਤੋਂ ਪਰਤਣਗੇ 26 ਪ੍ਰਵਾਸੀ ਮਜ਼ਦੂਰ, ਨੇਪਾਲ ਸਰਕਾਰ ਨੇ ਦਿੱਤੀ ਮਨਜ਼ੂਰੀ
NEXT STORY