ਦੇਵਰੀਆ - ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ਵਿਚ ਪੰਡਿਤ ਦੀਨਦਿਆਲ ਉਪਾਧਿਆਏ ਆਸ਼ਰਮ ਵਿਧੀ ਇੰਟਰ ਕਾਲਜ ਦੇ ਕਰੀਬ 80 ਵਿਦਿਆਰਥੀਆਂ ਦੀ ਸਿਹਤ ਸੋਮਵਾਰ ਸਵੇਰੇ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੇਵਰੀਆ ਦੇ ਜ਼ਿਲਾ ਮੈਜਿਸਟ੍ਰੇਟ ਦਿਵਿਆ ਮਿੱਤਲ ਨੇ ਦੱਸਿਆ ਕਿ ਬੱਚਿਆਂ ਦੀ ਹਾਲਤ ਆਮ ਵਾਂਗ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਦੇਰ ਸ਼ਾਮ ਜਾਰੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਮੇਹਰੌਣਾ ਦੇ ਸਰਕਾਰੀ ਆਸ਼ਰਮ ਮੈਥਡ ਸਕੂਲ ’ਚ ਪੜ੍ਹਦੇ ਕੁਝ ਵਿਦਿਆਰਥੀਆਂ ਦੇ ਖਾਣੇ ਵਿਚ ਜ਼ਹਿਰੀਲੀ ਚੀਜ਼ ਹੋਣ ਕਾਰਨ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ’ਚੋਂ ਦੋ ਬੱਚਿਆਂ ਆਕਾਸ਼ ਅਤੇ ਨਿਤੇਸ਼ ਦਾ ਇਲਾਜ ਮਹਾਰਿਸ਼ੀ ਵਿਖੇ ਚੱਲ ਰਿਹਾ ਹੈ। ਬਾਕੀ ਬੱਚਿਆਂ ਨੂੰ ਸਕੂਲ ’ਚ ਹੀ ਚੀਫ਼ ਮੈਡੀਕਲ ਅਫਸਰ (ਸੀ. ਐੱਮ. ਓ.) ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਮੁੱਢਲੀ ਸਹਾਇਤਾ ਦਿੱਤੀ ਅਤੇ ਸਾਰੇ ਬੱਚੇ ਸੁਰੱਖਿਅਤ ਹਨ।
ਬੰਗਲਾਦੇਸ਼ ’ਚ ਸੰਕਟ ਡੂੰਘਾ ਹੋਣ ਕਾਰਨ ਭਾਰਤ ਨਾਲ ਦੋ-ਪੱਖੀ ਵਪਾਰ ਹੋਵੇਗਾ ਪ੍ਰਭਾਵਿਤ : ਬਰਾਮਦਕਾਰ
NEXT STORY