ਨਵੀਂ ਦਿੱਲੀ (ਭਾਸ਼ਾ)- ਘਰੇਲੂ ਬਰਾਮਦਕਾਰਾਂ ਨੇ ਸੋਮਵਾਰ ਨੂੰ ਬੰਗਲਾਦੇਸ਼ ’ਚ ਸੰਕਟ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਗੁਆਂਢੀ ਦੇਸ਼ ਦੇ ਘਟਨਾਕ੍ਰਮ ਦਾ ਦੋ-ਪੱਕੀ ਵਪਾਰ ’ਤੇ ਅਸਰ ਪਵੇਗਾ। ਬਰਾਮਦਕਾਰਾਂ ਨੂੰ ਹਾਲਾਂਕਿ ਉਮੀਦ ਹੈ ਕਿ ਸਥਿਤੀ ਜਲਦ ਹੀ ਆਮ ਵਾਂਗ ਹੋ ਸਕਦੀ ਹੈ।
ਬਰਾਮਦਕਾਰਾਂ ਅਨੁਸਾਰ ਬੰਗਲਾਦੇਸ਼ ’ਚ ਵਿਦੇਸ਼ੀ ਕਰੰਸੀ ਦੀ ਕਮੀ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਬਰਾਮਦ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦੀ ਸਰਹੱਦ ’ਤੇ ਬੰਗਲਾਦੇਸ਼ ਨੂੰ ਬਰਾਮਦ ਲਈ ਪਹੁੰਚੇ ਜਲਦ ਖਰਾਬ ਹੋਣ ਵਾਲੇ ਸਾਮਾਨ ਨੂੰ ਲੈ ਕੇ ਚਿੰਤਾ ਵਧ ਗਈ ਹੈ। ਬੰਗਲਾਦੇਸ਼ ’ਚ ਹੁਣ ਅੰਤਰਿਮ ਸਰਕਾਰ ਸੱਤਾ ਸੰਭਾਲ ਰਹੀ ਹੈ।
ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ
ਹਸੀਨਾ ਸਰਕਾਰ ਖਿਲਾਫ ਪਿਛਲੇ ਦੋ ਦਿਨਾਂ ’ਚ ਹੋਏ ਵਿਰੋਧ ਪ੍ਰਦਰਸ਼ਨਾਂ ’ਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਐੱਫ. ਆਈ. ਈ. ਓ.) ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਕਿਹਾ, ‘‘ਬੰਗਲਾਦੇਸ਼ ’ਚ ਸੰਕਟ ਕਾਰਨ ਸਾਨੂੰ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਾਨੂੰ ਉਮੀਦ ਹੈ ਕਿ ਸਥਿਤੀ ਜਲਦ ਠੀਕ ਹੋ ਜਾਵੇਗੀ ਅਤੇ ਵਪਾਰ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਜਾਰੀ ਕੀਤੇ ਨੋਟਿਸ, ਕਿਹਾ-‘ਡੈੱਥ ਚੈਂਬਰ’ ਬਣ ਗਏ ਹਨ ਕੋਚਿੰਗ ਸੈਂਟਰ
NEXT STORY