ਏਟਾ— ਉੱਤਰ ਪ੍ਰਦੇਸ਼ 'ਚ ਏਟਾ ਜ਼ਿਲੇ ਦੇ ਬਾਗਵਾਲਾ ਇਲਾਕੇ 'ਚ ਅੱਜ ਤੜਕੇ ਹੋਏ ਸੜਕ ਹਾਦਸੇ 'ਚ ਇਕ ਕਾਰ 'ਚ ਸਵਾਰ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਸੀਨੀਅਰ ਪੁਲਸ ਅਧਿਕਾਰੀ ਸੁਨੀਲ ਕੁਮਾਰ ਸਿੰਘ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ 6 ਮੈਂਬਰ ਕਾਰ ਰਾਹੀਂ ਦਿੱਲੀ ਤੋਂ ਏਟਾ ਅਲੀਪੁਲ ਤਮਰੌਰਾ ਜਾ ਰਹੇ ਸਨ। ਬਾਗਾਵਾਲਾ ਖੇਤਰ 'ਚ ਰਾਸ਼ਟਰੀ ਮਾਰਗ-91 'ਤੇ ਮੇਂਹਿਮਤਪੁਰ ਪਿੰਡ ਨੇੜੇ ਉਨ੍ਹਾਂ ਦੀ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਕਾਰ 'ਚ ਅੱਗ ਲੱਗ ਗਈ ਤੇ ਪਰਿਵਾਰ ਦੇ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ 'ਚ 15 ਸਾਲ ਦੀ ਲੜਕੀ ਵਰਸ਼ਾ ਨੂੰ ਗੰਭੀਰ ਹਾਲਤ 'ਚ ਆਗਰਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ 'ਚ ਵਰਸ਼ਾ ਦੇ ਪਿਤਾ ਸੁਨੀਲ ਕੁਮਾਰ, ਮਾਂ, ਮਾਮਾ, ਦਾਦਾ ਤੇ ਭਰਾ ਸ਼ਾਮਲ ਹਨ। ਹਾਦਸੇ ਦੀ ਸੂਚਨਾ ਤੋਂ ਬਾਅਦ ਸ਼੍ਰੀ ਸਿੰਘ ਖੁਦ ਅਧਿਕਾਰੀਆਂ ਤੇ ਪੁਲਸ ਬਲ ਦੇ ਨਾਲ ਮੌਕੇ 'ਤੇ ਪਹੁੰਚੇ ਤੇ ਜ਼ਖਮੀ ਨੂੰ ਹਸਪਤਾਲ ਭਿਜਵਾਇਆ।
ਸ਼ਿਵਸੈਨਾ ਨੂੰ ਝਟਕਾ, ਭਾਜਪਾ ਨੇ NCP ਨਾਲ ਮਿਲ ਕੇ ਮਹਾਰਾਸ਼ਟਰ 'ਚ ਬਣਾਈ ਸਰਕਾਰ
NEXT STORY