ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਥਾਣਾ ਈਕੋਟੇਕ-3 ਖੇਤਰ 'ਚ ਸਥਿਤ ਇਕ ਸਕੂਲ ਦੇ ਮਾਲਕ ਨੇ ਫੀਸ ਜਮ੍ਹਾ ਨਾ ਕਰਨ 'ਤੇ ਵਿਦਿਆਰਥੀ ਦੀ ਭੈਣ ਨਾਲ ਕਥਿਤ ਤੌਰ 'ਤੇ ਜਬਰ ਜ਼ਿਨਾਹ ਕੀਤਾ। ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਵਰਿੰਦਾ ਸ਼ੁਕਲਾ ਨੇ ਦੱਸਿਆ ਕਿ ਥਾਣਾ ਬਿਸਰਖ ਖੇਤਰ ਦੇ ਹਬੀਬਪੁਰ ਪਿੰਡ 'ਚ ਰਹਿਣ ਵਾਲੇ ਨੀਰਜ ਭਾਟੀ ਦਾ ਪਿੰਡ 'ਚ ਹੀ ਸਕੂਲ ਹੈ। ਉੱਥੇ 8ਵੀਂ ਜਮਾਤ 'ਚ ਪੜ੍ਹਨ ਵਾਲੇ ਇਕ ਵਿਦਿਆਰਥੀ ਦੀ ਤਾਲਾਬੰਦੀ ਕਾਰਨ ਫੀਸ ਜਮ੍ਹਾ ਨਹੀਂ ਹੋ ਸਕੀ ਸੀ।
ਸ਼ੁਕਲਾ ਨੇ ਦੱਸਿਆ ਕਿ ਸਕੂਲ ਦੇ ਪ੍ਰਬੰਧਕ ਇਸ ਲਈ ਵਿਦਿਆਰਥੀ ਦੇ ਪਰਿਵਾਰ ਵਾਰਿਆਂ 'ਤੇ ਦਬਾਅ ਬਣਾਇਆ, ਇਸ 'ਤੇ ਵਿਦਿਆਰਥੀ ਦੀ 20 ਸਾਲਾ ਭੈਣ ਸਕੂਲ ਪ੍ਰਬੰਧਕ ਨਾਲ ਕਈ ਵਾਰ ਜਾ ਕੇ ਮਿਲੀ ਅਤੇ ਦੱਸਿਆ ਕਿ ਤਾਲਾਬੰਦੀ ਕਾਰਨ ਉਹ ਲੋਕ ਆਰਥਿਕ ਤੰਗੀ 'ਚ ਹਨ ਅਤੇ ਫੀਸ ਜਮ੍ਹਾ ਕਰਨ ਦੀ ਸਥਿਤੀ 'ਚ ਨਹੀਂ ਹਨ। ਉਨ੍ਹਾਂ ਨੇ ਦੱਸਿਆ ਕਿ ਕੁੜੀ ਦਾ ਦੋਸ਼ ਹੈ ਕਿ 4 ਸਤੰਬਰ ਨੂੰ ਜਦੋਂ ਉਹ ਆਪਣੇ ਭਰਾ ਦੀ ਫੀਸ ਮੁਆਫ਼ ਕਰਵਾਉਣ ਲਈ ਸਕੂਲ ਗਈ ਸੀ, ਉਦੋਂ ਸਕੂਲ ਦੇ ਪ੍ਰਬੰਧਕ ਨੀਰਜ ਭਾਟੀ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੀੜਤਾਂ ਦੀ ਸ਼ਿਕਾਇਤ 'ਤੇ ਥਾਣਾ ਈਕੋਟੇਕ-3 'ਚ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਮਾਮਲੇ ਦੀਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਕਈ ਵਾਰ ਕੋਸ਼ਿਸ਼ ਦੇ ਬਾਵਜੂਦ ਦੋਸ਼ੀ ਪੱਖ ਨਾਲ ਗੱਲ ਨਹੀਂ ਹੋ ਸਕੀ।
ਜੰਮੂ-ਕਸ਼ਮੀਰ : ਬਾਂਦੀਪੋਰਾ 'ਚ ਲਸ਼ਕਰ ਦੇ ਤਿੰਨ ਮਦਦਗਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ
NEXT STORY