ਮਊ— ਉੱਤਰ ਪ੍ਰਦੇਸ਼ 'ਚ ਮਊ 'ਚ ਸੋਮਵਾਰ ਸਵੇਰੇ ਸਿਲੰਡਰ ਫਟਣ ਨਾਲ 2 ਮੰਜ਼ਲਾ ਇਮਾਰਤ ਡਿੱਗ ਗਈ। ਇਸ ਹਾਦਸੇ 'ਚ 13 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਕਰੀਬ 15 ਲੋਕ ਜ਼ਖਮੀ ਹੋਏ ਹਨ। ਇਮਾਰਤ ਦੇ ਮਲਬੇ 'ਚ ਕਿ ਦਰਜਨ ਤੋਂ ਵਧ ਲੋਕਾਂ ਦਬੇ ਹੋਣ ਦਾ ਖਦਸ਼ਾ ਵੀ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਦੂਜੇ ਪਾਸੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਘਟਨਾ 'ਤੇ ਡੂੰਘਾ ਸੋਗ ਜ਼ਾਹਰ ਕਰਦੇ ਹੋਏ ਜ਼ਖਮੀਆਂ ਨੂੰ ਬਿਹਤਰ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਮਊ ਦੇ ਮੁਹੰਮਦਾਬਾਦ ਕੋਤਵਾਲੀ ਖੇਤਰ ਦੇ ਵਲੀਦਪੁਰ ਇਲਾਕੇ 'ਚ ਇਕ ਘਰ 'ਚ ਗੈਸ ਸਿਲੰਡਰ ਫਟਣ ਨਾਲ ਇਹ ਵੱਡਾ ਹਾਦਸਾ ਹੋਇਆ ਹੈ। ਬਲਾਸਟ ਕਾਰਨ 2 ਮੰਜ਼ਲਾਂ ਇਮਾਰਤ ਢਹਿ ਗਈ। ਇਹ ਸਾਰੇ ਇੰਨੀ ਜਲਦੀ ਹੋਇਆ ਕਿ ਇਮਾਰਤ 'ਚ ਰਹਿ ਰਹੇ ਲੋਕਾਂ ਨੂੰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲ ਸਕਿਆ।
ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ 'ਚ ਭੱਜ-ਦੌੜ ਮਚ ਗਈ। ਨੇੜੇ-ਤੇੜੇ ਦੇ ਲੋਕ ਘਰਾਂ 'ਚੋਂ ਨਿਕਲ ਕੇ ਬਾਹਰ ਦੌੜੇ। ਬਾਹਰ ਦਾ ਮੰਜਰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਨਾਲ ਹੀ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ। ਇੱਥੇ ਹੀ ਇਮਾਰਤ ਦੇ ਮਲਬੇ 'ਚ ਕੁਝ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਮੌਕੇ 'ਤੇ ਪਹੁੰਚੀ ਪੁਲਸ ਸਥਾਨਕ ਲੋਕਾਂ ਨਾਲ ਮਿਲ ਕੇ ਰਾਹਤ ਅਤੇ ਬਚਾਅ ਕੰਮ 'ਚ ਜੁਟੀ ਹੈ।
ਬਾਬਰੀ ਮਸਲੇ 'ਤੇ ਫੈਸਲਾ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਅਲਰਟ 'ਤੇ, ਧਾਰਾ 144 ਲਾਗੂ
NEXT STORY