ਪ੍ਰਤਾਪਗੜ੍ਹ- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਇਕ ਅਜਬ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇਕ 75 ਸਾਲਾ ਬਜ਼ੁਰਗ ਅਵਧ ਨਾਰਾਇਣ ਯਾਦਵ ਨੇ 45 ਸਾਲਾ ਰਾਮਰਤੀ ਨਾਲ ਵਿਆਹ ਕਰਵਾਇਆ। ਇਹ ਵਿਆਹ ਹੁਣ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਦੋਹਾਂ ਦਰਮਿਆਨ ਕਈ ਸਾਲਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਇਸ ਕਾਰਨ ਅਵਧ ਨਾਰਾਇਣ ਦਾ ਰਾਮਰਤੀ ਦੇ ਘਰ ਆਉਣਾ-ਜਾਣਾ ਸੀ। ਜਦੋਂ ਇਹ ਗੱਲ ਬੇਟੇ ਅਤੇ ਪਰਿਵਾਰ ਵਾਲਿਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਅਵਧ ਨਾਰਾਇਣ ਨੂੰ ਵਿਆਹ ਕਰਨ ਦੀ ਗੱਲ ਕੀਤੀ। ਅਵਧ ਨਾਰਾਇਣ ਨੇ ਵੀ ਜਨਾਨੀ ਨਾਲ ਵਿਆਹ ਕਰਨ ਦੀ ਇੱਛਾ ਜਤਾਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਅਵਧ ਨਾਰਾਇਣ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪੂਰੇ ਰੀਤੀ-ਰਿਵਾਜਾਂ ਨਾਲ 26 ਅਕਤੂਬਰ (ਸੋਮਵਾਰ) ਨੂੰ ਦੋਹਾਂ ਦਾ ਵਿਆਹ ਕੀਤਾ ਗਿਆ। ਇਸ ਵਿਆਹ 'ਚ ਅਵਧ ਨਾਰਾਇਣ ਦੇ ਪੁੱਤਰ, ਪੋਤੇ, ਨਾਤੀ ਅਤੇ ਰਿਸ਼ਤੇਦਾਰ ਬਰਾਤੀ ਬਣੇ।
ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ
ਪ੍ਰਤਾਪਗੜ੍ਹ 'ਚ ਬਜ਼ੁਰਗ ਲਾੜੇ ਨੂੰ ਦੇਖਣ ਲਈ ਪਿੰਡ ਵਾਸੀਆਂ 'ਚ ਹੱਲਚੱਲ ਪੈਦਾ ਹੋ ਗਈ। ਜਿਸ ਨੇ ਵੀ ਇਸ ਵਿਆਹ ਬਾਰੇ ਸੁਣਿਆ ਉਹ ਬਿਨਾਂ ਸੱਦੇ ਦੇ ਹੀ ਉਨ੍ਹਾਂ ਦੇ ਘਰ ਤੱਕ ਪਹੁੰਚ ਗਿਆ। ਇੰਨਾ ਹੀ ਨਹੀਂ ਇਸ ਵਿਆਹ ਲਈ ਬਕਾਇਦਾ ਸੱਦਾ ਕਾਰਡ ਵੀ ਛਪਵਾਇਆ ਗਿਆ ਸੀ। ਹਾਲਾਂਕਿ ਇਸ ਵਿਆਹ 'ਚ ਰਿਸ਼ਤੇਦਾਰ ਅਤੇ ਕਰੀਬੀਆਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਬੈਂਡ-ਬਾਜੇ ਨਾਲ ਅਵਧ ਨਾਰਾਇਣ ਬਰਾਤ ਲੈ ਕੇ ਪਹੁੰਚੇ। ਬਰਾਤੀਆਂ ਲਈ ਨਾਸ਼ਤੇ ਅਤੇ ਖਾਣੇ ਦਾ ਚੰਗਾ ਪ੍ਰਬੰਧ ਵੀ ਕੀਤਾ ਗਿਆ ਸੀ। ਅਵਧ ਨਾਰਾਇਣ ਅਤੇ ਰਾਮਰਤੀ ਨੇ ਅਗਨੀ ਦੇ ਸਾਹਮਣੇ 7 ਫੇਰੇ ਲੈ ਕੇ ਉਮਰ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ।
ਇਹ ਵੀ ਪੜ੍ਹੋ : ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਦਾ ਮਾਮਲਾ : NIA ਨੇ ਸ਼੍ਰੀਨਗਰ 'ਚ ਕਈ ਥਾਂਵਾਂ 'ਤੇ ਕੀਤੀ ਛਾਪੇਮਾਰੀ
ਇਰਾਕ ਪਰਤਣ ਲਈ ਰੋ-ਰੋ ਬੇਹਾਲ ਹੋਈ ਇਹ ਬੀਬੀ, ਕਿਹਾ-'ਪਰਿਵਾਰ ਕੋਲ ਆਖ਼ਰੀ ਸਾਹ ਲੈਣਾ ਚਾਹੁੰਦੀ ਹਾਂ'
NEXT STORY