ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਕੋਤਵਾਲੀ ਨਗਰ ਖੇਤਰ ਦੀ ਕਾਲੋਨੀ 'ਚ ਮੰਗਲਵਾਰ ਸਵੇਰੇ ਪਤੀ-ਪਤਨੀ ਅਤੇ ਉਨ੍ਹਾਂ ਦੇ 2 ਬੱਚਿਆਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਪੁਲਸ ਸੁਪਰਡੈਂਟ ਅਰਵਿੰਦ ਚਤੁਰਵੇਦੀ ਨੇ ਦੱਸਿਆ ਕਿ ਜ਼ਿਲ੍ਹਾ ਮਊ ਵਾਸੀ ਲਲਿਤ ਕਿਸ਼ੋਰ ਗੌੜ (40), ਉਨ੍ਹਾਂ ਦੀ ਪਤਨੀ (34) ਅਤੇ 2 ਬੱਚਿਆਂ ਪ੍ਰੇਮ (12) ਅਤੇ ਆਕ੍ਰਿਤੀ (8) ਨਾਲ ਆਵਾਸ-ਵਿਕਾਸ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ 2 ਸਾਲਾਂ ਤੋਂ ਰਹਿ ਰਹੇ ਸਨ। ਚਤੁਰਵੇਦੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ 6 ਵਜੇ ਦੁੱਧ ਵਾਲੇ ਨੇ ਆ ਕੇ ਪੁਕਾਰਿਆ ਤਾਂ ਘਰੋਂ ਕੋਈ ਵੀ ਬਾਹਰ ਨਹੀਂ ਨਿਕਲਿਆ। ਉਸ ਨੇ ਖਿੜਕੀ ਤੋਂ ਦੇਖਿਆ ਤਾਂ ਲਲਿਤ ਦੀ ਲਾਸ਼ ਅੱਗੇ ਵਾਲੇ ਕਮਰੇ 'ਚ ਫਾਹੇ ਨਾਲ ਲਟਕ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਦੁੱਧ ਵਾਲੇ ਨੇ ਪੁਲਸ ਨੂੰ ਤੁਰੰਤ ਸੂਚਨਾ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਸ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ ਤਾਂ ਲਲਿਤ ਦੀ ਪਤਨੀ ਅਤੇ 2 ਬੱਚਿਆਂ ਦੀਆਂ ਲਾਸ਼ਾਂ ਵੀ ਵੱਖ-ਵੱਖ ਕਮਰਿਆਂ 'ਚ ਲਟਕੀਆਂ ਹੋਈਆਂ ਮਿਲੀਆਂ। ਚਤੁਰਵੇਦੀ ਨੇ ਦੱਸਿਆ ਕਿ ਜਾਂਚ ਹੋਈ ਤਾਂ ਪੁਲਸ ਨੂੰ ਮੌਕੇ 'ਤੇ ਟੀਵੀ ਸਕਰੀਨ 'ਤੇ ਚਿਪਕਿਆ ਸੁਸਾਈਡ ਨੋਟ ਮਿਲਿਆ। ਪੁਲਸ ਘਰ ਤੋਂ ਮਿਲੇ ਲੈਪਟਾਪ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸਾਈਡ ਨੋਟ ਪਹਿਲਾਂ ਹੀ ਵਾਇਰਲ ਹੋ ਚੁੱਕਿਆ ਸੀ, ਜਿਸ 'ਚ ਜਾਇਦਾਦ ਨੂੰ ਲੈ ਕੇ ਛੋਟੇ ਭਰਾ ਨਾਲ ਵਿਵਾਦ ਦੀ ਗੱਲ ਸਾਹਮਣੇ ਆਈ ਹੈ। ਐੱਸ.ਪੀ. ਨੇ ਦੱਸਿਆ ਕਿ ਪੁਲਸ ਡੌਗ ਦਸਤੇ ਦੀ ਮਦਦ ਨਾਲ ਸੁਰਾਗ ਜੁਟਾ ਰਹੀ ਹੈ। ਮਕਾਨ ਮਾਲਕ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਨੂੰ ਕੋਰੋਨਾ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਹੋਏ ਕੁਆਰੰਟੀਨ
NEXT STORY