ਦੇਵਰੀਆ- ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਲਵ ਜਿਹਾਦ 'ਤੇ ਜਲਦ ਹੀ ਰੋਕ ਲਗਾਉਣ ਜਾ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸ਼ਨੀਵਾਰ ਨੂੰ ਦੇਵਰੀਆ 'ਚ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ। ਯੋਗੀ ਨੇ ਕਿਹਾ ਕਿ ਕੱਲ ਹਾਈ ਕੋਰਟ ਦਾ ਫੈਸਲਾ ਆਇਆ ਹੈ ਕਿ ਸਿਰਫ਼ ਵਿਆਹ ਲਈ ਧਰਮ ਬਦਲਣਾ ਜਾਇਜ਼ ਨਹੀਂ ਹੈ। ਸਰਕਾਰ ਲਵ ਜਿਹਾਦ 'ਤੇ ਰੋਕ ਲਗਾਉਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਾਨੂੰਨ ਬਣਾਵਾਂਗੇ। ਮੈਂ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੰਦਾ ਹਾਂ, ਜੋ ਪਛਾਣ ਲੁਕਾਉਂਦੇ ਹਨ ਅਤੇ ਸਾਡੀਆਂ ਭੈਣਾਂ ਦੇ ਸਨਮਾਨ ਨਾਲ ਖੇਡਦੇ ਹਨ। ਜੇਕਰ ਤੁਸੀਂ ਸੁਧਰਦੇ ਨਹੀਂ ਹਨ ਤਾਂ ਤੁਹਾਡੀ 'ਰਾਮ ਨਾਮ ਸੱਤਯ ਯਾਤਰਾ' ਨਿਕਲੇਗੀ।
ਇਹ ਵੀ ਪੜ੍ਹੋ : ਸਿਰਫ਼ ਵਿਆਹ ਲਈ ਧਰਮ ਤਬਦੀਲ ਕਰਨਾ ਜਾਇਜ਼ ਨਹੀਂ: ਇਲਾਹਾਬਾਦ ਹਾਈ ਕੋਰਟ
ਦੱਸਣਯੋਗ ਹੈ ਕਿ ਧਰਮ ਬਦਲਣ ਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਅਹਿਮ ਫੈਸਲਾ ਸੁਣਾਇਆ। ਕੋਰਟ ਨੇ ਕਿਹਾ ਕਿ ਸਿਰਫ਼ ਵਿਆਹ ਲਈ ਧਰਮ ਬਦਲਣਾ ਜਾਇਜ਼ ਨਹੀਂ ਹੈ। ਕੋਰਟ ਨੇ ਇਕ ਜੋੜੇ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਕੋਰਟ ਨੇ ਕਿਹਕਾ ਕਿ ਇਕ ਪਟੀਸ਼ਨਕਰਤਾ ਮੁਸਲਿਮ ਤਾਂ ਦੂਜਾ ਹਿੰਦੂ ਹੈ। ਕੁੜੀ ਨੇ 29 ਜੂਨ 2020 ਨੂੰ ਹਿੰਦੂ ਧਰਮ ਸਵੀਕਾਰ ਕੀਤਾ ਅਤੇ ਇਕ ਮਹੀਨੇ ਬਾਅਦ 31 ਜੁਲਾਈ ਨੂੰ ਵਿਆਹ ਕਰ ਲਿਆ। ਕੋਰਟ ਨੇ ਕਿਹਾ ਕਿ ਰਿਕਾਰਡ ਤੋਂ ਸਪੱਸ਼ਟ ਹੈ ਕਿ ਵਿਆਹ ਕਰਨ ਲਈ ਧਰਮ ਬਦਲਿਆ ਗਿਆ।
ਇਹ ਵੀ ਪੜ੍ਹੋ : ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ
ਦਿੱਲੀ 'ਚ ਇਸ ਸਾਲ ਅਕਤੂਬਰ ਦਾ ਮਹੀਨਾ ਪਿਛਲੇ 58 ਸਾਲਾਂ 'ਚ ਸਭ ਤੋਂ ਠੰਡਾ ਰਿਹਾ
NEXT STORY