ਪ੍ਰਤਾਪਗੜ੍ਹ- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਨਵਾਬਗੰਜ ਖੇਤਰ 'ਚ ਆਨਰ ਕਿਲਿੰਗ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਮਹੀਨੇ ਰੇਲ ਪੱਟੜੀ 'ਤੇ ਮ੍ਰਿਤਕ ਮਿਲੀ ਕੁੜੀ ਦੇ ਕਤਲ ਦੇ ਦੋਸ਼ 'ਚ ਉਸ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸੁਪਰਡੈਂਟ ਦਿਨੇਸ਼ ਦਿਵੇਦੀ ਨੇ ਸੋਮਵਾਰ ਨੂੰ ਦੱਸਿਆ ਕਿ 25 ਅਕਤੂਬਰ ਦੀ ਸਵੇਰ ਨਵਾਬਗੰਜ ਥਾਣਾ ਖੇਤਰ ਦੇ ਆਲਾਪੁਰ ਰੇਲਵੇ ਕ੍ਰਾਸਿੰਗ ਟਰੈਕ 'ਤੇ 18 ਸਾਲਾ ਇਕ ਕੁੜੀ ਦੀ ਲਾਸ਼ ਬਰਾਮਦ ਹੋਈ ਸੀ। ਸ਼ੁੱਕਰਵਾਰ ਨੂੰ ਕਿਸ਼ੁਨਦਾਸਪੁਰ ਪਿੰਡ ਦੇ ਰਹਿਣ ਵਾਲੇ ਕਮਲੇਸ਼ ਯਾਦਵ ਨੇ ਉਸ ਦੀ ਪਛਾਣ ਆਪਣੀ ਧੀ ਪੂਜੀ ਦੇ ਰੂਪ 'ਚ ਕਰਦੇ ਹੋਏ ਕਤਲ ਦਾ ਖ਼ਦਸ਼ਾ ਜ਼ਾਹਰ ਕੀਤੀ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦੇ 2 ਕਿਸਾਨਾਂ ਦੀ ਕਿਸਮਤ ਚਮਕੀ, ਬਹੁਮੁੱਲੇ ਹੀਰੇ ਮਿਲਣ ਕਾਰਣ ਬਦਲੇਗੀ ਜ਼ਿੰਦਗੀ
ਉਨ੍ਹਾਂ ਨੇ ਦੱਸਿਆ ਕਿ ਜਾਂਚ 'ਚ ਸ਼ੱਕ ਹੋਣ 'ਤੇ ਪੁਲਸ ਨੇ ਕਮਲੇਸ਼ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣੀ ਧੀ ਦੇ ਕਤਲ ਦੀ ਗੱਲ ਕਬੂਲ ਲਈ। ਦਿਵੇਦੀ ਅਨੁਸਾਰ ਕਮਲੇਸ਼ ਨੇ ਦੱਸਿਆ ਕਿ ਉਹ ਆਪਣੀ ਧੀ ਪੂਜਾ ਨੂੰ ਲੈ ਕੇ ਹਸਪਤਾਲ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਗਰਭਵਤੀ ਦੱਸਿਆ। ਕੁਆਰੀ ਧੀ ਦੇ ਗਰਭਵਤੀ ਹੋਣ ਕਾਰਨ ਬਦਨਾਮੀ ਦੇ ਡਰ ਕਾਰਨ ਉਹ 24 ਅਕੂਤਬਰ ਦੀ ਰਾਤ ਆਪਣੀ ਪਤਨੀ ਅਨੀਤਾ ਨਾਲ ਪੂਜਾ ਨੂੰ ਲੈ ਕੇ ਆਲਾਪੁਰ ਰੇਲਵੇ ਟਰੈਕ 'ਤੇ ਗਿਆ। ਉੱਥੇ ਉਸ ਨੇ ਪੂਜਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ ਪੱਟੜੀ 'ਤੇ ਸੁੱਟ ਦਿੱਤੀ। ਪੁਲਸ ਨੇ ਕਮਲੇਸ਼ ਅਤੇ ਅਨੀਤਾ ਨੂੰ ਗ੍ਰਿਫ਼ਤਾਰ ਕਰ ਕੇ ਕਤਲ 'ਚ ਇਸਤੇਮਾਲ ਕੁਹਾੜੀ ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ : ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ 'ਬਾਬਾ ਕੇਦਾਰਨਾਥ' ਦਾ ਦਰਬਾਰ, ਵੇਖੋ ਮਨਮੋਹਕ ਤਸਵੀਰਾਂ
ਮੱਧ ਪ੍ਰਦੇਸ਼ ਦੇ 2 ਕਿਸਾਨਾਂ ਦੀ ਕਿਸਮਤ ਚਮਕੀ, ਬਹੁਮੁੱਲੇ ਹੀਰੇ ਮਿਲਣ ਕਾਰਣ ਬਦਲੇਗੀ ਜ਼ਿੰਦਗੀ
NEXT STORY