ਓਰੈਯਾ- ਉੱਤਰ ਪ੍ਰਦੇਸ਼ ਦੇ ਓਰੈਯਾ ਦੇ ਬਿਧੂਨਾ ਖੇਤਰ 'ਚ ਪਤੀ ਦੀ ਮੌਤ ਤੋਂ ਬਾਅਦ ਬਜ਼ੁਰਗ ਜਨਾਨੀ ਦੇ ਨਾਂ ਜ਼ਮੀਨ ਉਸ ਦੇ ਚਾਰ ਪੁੱਤਾਂ ਨੇ ਕਬਜ਼ਾ ਕਰ ਲਿਆ ਅਤੇ ਮਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਕਰ ਦਿੱਤਾ। ਪਰੇਸ਼ਾਨ ਜਨਾਨੀ ਨੇ ਬੀਤੇ ਦਿਨ ਕੋਤਵਾਲੀ ਬਿਧੂਨਾ 'ਚ ਫਰਿਆਦ ਕਰ ਕੇ ਉਸ ਦੇ ਬੇਟਿਆਂ ਵਲੋਂ ਕਬਜ਼ਾਈ ਗਈ ਜ਼ਮੀਨ ਵਾਪਸ ਦਿਵਾਉਣ ਦੀ ਗੁਹਾਰ ਲਗਾਈ। ਪੁਲਸ ਨੇ ਚਾਰੇ ਪੁੱਤਾਂ ਨੂੰ ਥਾਣੇ ਬੁਲਾ ਕੇ ਜਨਾਨੀ ਦੀ ਜ਼ਮੀਨ ਵਾਪਸ ਦਿਵਾਉਣ ਦੇ ਨਾਲ ਹੀ ਸਖਤ ਹਿਦਾਇਤ ਦਿੱਤੀ ਕਿ ਭਵਿੱਖ 'ਚ ਉਹ ਅਜਿਹੀ ਗਲਤੀ ਨਾ ਕਰਨ।
ਪੁਲਸ ਨੇ ਕਿਹਾ ਕਿ ਖੇਤਰ ਦੇ ਪਿੰਡ ਇੰਦਪਾਮਊ ਵਾਸੀ ਸ਼ਿਵਦਾਇਲ ਦੀ ਮੌਤ ਸਾਲ 2000 'ਚ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਜੱਦੀ ਜ਼ਮੀਨ ਉਸ ਦੇ ਚਾਰ ਪੁੱਤਾਂ ਅਸ਼ਫਰੀ ਲਾਲ, ਵਿਸ਼ਵਨਾਥ, ਕੈਲਾਸ਼ ਅਤੇ ਰਾਮਸਨੋਜ ਦੇ ਨਾਂ ਦਰਜ ਹੋ ਗਈ, ਜਦੋਂ ਕਿ ਸ਼ਿਵਦਿਆਲ ਵਲੋਂ 14 ਵੀਘਾ ਜ਼ਮੀਨ ਆਪਣੀ ਪਤਨੀ ਰਾਜਰਾਣੀ ਦੇ ਨਾਂ ਖਰੀਦੀ ਗਈ ਸੀ, ਜੋ ਉਸ ਦੇ ਨਾਂ ਦਰਜ ਹੈ। ਪਤੀ ਦੀ ਮੌਤ ਤੋਂ ਬਾਅਦ ਰਾਜਰਾਣੀ ਆਪਣੇ ਬੇਟਿਆਂ ਤੋਂ ਵੱਖ ਰਹਿ ਕੇ ਖੁਦ ਖਾਣਾ ਬਣਾ ਕੇ ਉਕਤ ਜ਼ਮੀਨ ਨਾਲ ਆਪਣਾ ਗੁਜ਼ਾਰਾ ਕਰ ਰਹੀ ਸੀ। ਰਾਜਰਾਣੀ ਦੇ ਨਾਂ ਦਰਜ ਉਕਤ ਜ਼ਮੀਨ 'ਤੇ ਉਸ ਦੇ ਚਾਰੇ ਪੁੱਤਾਂ ਦੀ ਨੀਅਤ ਖਰਾਬ ਸੀ, ਜਿਸ ਕਾਰਨ ਉਨ੍ਹਾਂ ਨੇ ਮਿਲ ਕੇ ਮਾਂ ਦੀ ਉਕਤ ਜ਼ਮੀਨ 'ਤੇ ਕਬਜ਼ਾ ਕਰ ਲਿਆ ਅਤੇ ਬੁੱਢੀ ਮਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੱਤਾ।
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ 5 ਵਿਦਿਆਰਥੀ ਗ੍ਰਿਫਤਾਰ, ਬਰਾਮਦ ਹੋਏ ਹਥਿਆਰ
NEXT STORY