ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਵਾਜਿਦ ਖੇਲ ਮੁਹੱਲੇ 'ਚ ਸ਼ੁੱਕਰਵਾਰ ਸਵੇਰੇ ਬਰਾਮਦੇ 'ਚ ਸੌਂ ਰਹੇ ਇਕ ਪਰਿਵਾਰ ਦੇ ਉੱਪਰ ਕੰਧ ਡਿੱਗਣ ਕਾਰਨ ਮਲਬੇ 'ਚ ਦੱਬ ਕੇ ਮਾਂ ਅਤੇ 4 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਬੱਚਾ ਹੋ ਗਿਆ। ਉੱਥੇ ਹੀ ਲੱਖ 'ਚ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਅਤੇ ਜ਼ਖਮੀ ਦੇ ਇਲਾਜ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਅਧਿਕਾਰੀ ਇੰਦਰ ਵਿਕਰਮ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਅਧੀਨ ਵਾਜਿਦ ਖੇਲ ਮੁਹੱਲੇ 'ਚ ਰਹਿਣ ਵਾਲੀ ਸ਼ਬਨਮ ਆਪਣੇ ਘਰ 'ਚ ਬਣੇ ਕਮਰੇ ਦੇ ਬਾਹਰ ਫਰਸ਼ 'ਤੇ ਆਪਣੇ ਬੱਚਿਆਂ ਨਾਲ ਸੌਂ ਰਹੀ ਸੀ। ਸ਼ੁੱਕਰਵਾਰ ਸਵੇਰੇ ਬਾਂਦਰਾ ਨੇ ਗੁਆਂਢੀ ਦੀ ਕੰਧ ਸੁੱਟ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੰਧ ਦਾ ਮਲਬਾ ਫਰਸ਼ 'ਤੇ ਸੌਂ ਰਹੀ ਸ਼ਬਨਮ ਅਤੇ ਹੋਰ 'ਤੇ ਡਿੱਗਿਆ।
ਮਲਬੇ 'ਚ ਦੱਬਣ ਨਾਲ ਸ਼ਬਨਮ (42) ਅਤੇ ਉਸ ਦੇ ਬੱਚਿਆਂ ਰੂਬੀ (20), ਸ਼ਾਹਬਾਜ (5), ਚਾਂਦਨੀ (3) ਸੋਹੇਬ (8) ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ, ਜਦੋਂ ਕਿ ਸਾਹਿਬ 15 ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਕਾਲਜ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਸ਼ਬਨਮ ਦੀ ਪਤੀ ਦੇ ਪਹਿਲੇ ਹੀ ਮੌਤ ਹੋ ਗਈ ਹੈ। ਸ਼ਬਨਮ ਹੀ ਆਪਣੇ ਬੱਚਿਆਂ ਦਾ ਸਹਾਰਾ ਸੀ। ਸਿੰਘ ਨੇ ਦੱਸਿਆ ਕਿ ਸੂਚਨਾ 'ਤੇ ਉਹ ਅਤੇ ਪੁਲਸ ਸੁਪਰਡੈਂਟ ਐੱਸ. ਆਨੰਦ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕੰਧ ਦੇ ਮਲਬੇ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਵਾਇਆ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।
ਦੂਜੇ ਪਾਸੇ ਲਖਨਊ 'ਚ ਇਕ ਸਰਕਾਰੀ ਬੁਲਾਰੇ ਅਨੁਸਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਜਨਪਦ ਸ਼ਾਹਜਹਾਂਪੁਰ 'ਚ ਕੰਧ ਡਿੱਗਣ ਦੇ ਹਾਦਸੇ 'ਚ ਇਕ ਪਰਿਵਾਰ ਦੇ 5 ਮੈਂਬਰਾਂ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਪੀੜਤ ਮਦਦ ਫੰਡ ਤੋਂ 4 ਲੱਖ ਰੁਪਏ ਦੀ ਆਰਥਿਕ ਮਦਦ ਪ੍ਰਦਾਨ ਕਰਨ ਅਤੇ ਇਸ ਹਾਦਸੇ 'ਚ ਜ਼ਖਮੀ ਬੱਚਿਆਂ ਦਾ ਸਮੁਚਿਤ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
NTPC Recruitment 2020: 250 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀਆਂ ਬੰਪਰ ਭਰਤੀਆਂ, ਮਿਲੇਗੀ ਮੋਟੀ ਤਨਖ਼ਾਹ
NEXT STORY