ਬਾਰਾਬੰਕੀ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ਦੇ ਬਾਹਦੁਰਪੁਰ ਪਿੰਡ 'ਚ ਸ਼ਨੀਵਾਰ ਦੁਪਹਿਰ ਇਕ ਨੌਜਵਾਨ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਸਿਰਫਿਰਾ ਨੌਜਵਾਨ ਪਤਨੀ ਦਾ ਕੱਟਿਆ ਹੋਇਆ ਸਿਰ ਲੈ ਕੇ ਪੂਰੇ ਸ਼ਹਿਰ 'ਚ ਘੁੰਮਦਾ ਰਿਹਾ ਅਤੇ ਪੈਦਲ ਹੀ ਥਾਣੇ ਜਾਣ ਲੱਗਾ। ਹਾਲਾਂਕਿ ਸਥਾਨਕ ਲੋਕਾਂ ਨੇ ਜਦੋਂ ਇਸ ਮੰਜਰ ਨੂੰ ਦੇਖਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਨੌਜਵਾਨ ਨੂੰ ਰਸਤੇ 'ਚੋਂ ਹੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਨੌਜਵਾਨ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਦਿਨਦਿਹਾੜੇ ਘਰ ਤੋਂ ਬਾਹਰ ਲਿਆ ਕੇ ਉਸ ਦਾ ਗਲਾ ਕੱਟ ਦਿੱਤਾ ਅਤੇ ਉਸ ਨੂੰ ਲੈ ਕੇ ਜਹਾਂਗੀਰਾਬਾਦ ਥਾਣੇ ਵੱਲ ਜਾਣ ਲੱਗਾ। ਪੁਲਸ ਨੇ ਉਸ ਨੂੰ ਰਸਤੇ 'ਚ ਹੀ ਕਾਦਿਰਪੁਰ ਪਿੰਡ ਕੋਲੋਂ ਗ੍ਰਿਫਤਾਰ ਕਰ ਲਿਆ।
ਪੁਲਸ ਨੇ ਕਿਹਾ ਕਿ ਬਹਾਦੁਰਪੁਰ ਪਿੰਡ ਦੇ ਵਾਸੀ ਅਖਿਲੇਸ਼ ਰਾਵਤ ਦਾ 2 ਸਾਲ ਪਹਿਲਾਂ ਹੋਇਆ ਸੀ। ਉਸ ਦੀ ਇਕ ਬੇਟੀ ਸੀ, ਜਿਸ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ। ਸ਼ਨੀਵਾਰ ਦੁਪਹਿਰ ਨੌਜਵਾਨ ਅਤੇ ਉਸ ਦੀ ਪਤਨੀ ਰਜਨੀ (25) ਦਰਮਿਆਨ ਝਗੜਾ ਹੋਇਆ। ਨੌਜਵਾਨ ਪਤਨੀ ਨੂੰ ਕੁੱਟਦੇ ਹੋਏ ਘਰੋਂ ਬਾਹਰ ਲਿਆਇਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਕੱਟ ਦਿੱਤਾ। ਇਸ ਤੋਂ ਬਾਅਦ ਉਹ ਰਜਨੀ ਦਾ ਕੱਟਿਆ ਹੋਇਆ ਸਿਰ ਲੈ ਕੇ ਜਹਾਂਗੀਰਾਬਾਦ ਥਾਣੇ ਵੱਲ ਪੈਦਲ ਹੀ ਜਾਣ ਲੱਗਾ। ਨੌਜਵਾਨ ਨੂੰ ਦੇਖ ਪੂਰੇ ਖੇਤਰ 'ਚ ਸਨਸਨੀ ਫੈਲ ਗਈ। ਪੁਲਸ ਨੇ ਦੱਸਿਆ ਕਿ ਇਸ ਦੀ ਸੂਚਨਾ ਮਿਲਣ ਦੇ ਅੱਧੇ ਘੰਟੇ ਦੇ ਅੰਦਰ ਪੁਲਸ ਨੇ ਉਸ ਨੂੰ ਕਾਦਿਰਪੁਰ ਪਿੰਡ ਦੇ ਕੋਲੋਂ ਗ੍ਰਿਫਤਾਰ ਕਰ ਲਿਆ। ਨੌਜਵਾਨ ਕਰੀਬ ਡੇਢ ਕਿਲੋ ਮੀਟਰ ਤੱਕ ਕੱਟਿਆ ਹੋਇਆ ਸਿਰ ਹੱਥ 'ਚ ਲੈ ਕੇ ਤੁਰਦਾ ਰਿਹਾ। ਐੱਸ.ਪੀ. ਅਰਵਿੰਦ ਚਤੁਰਵੇਦੀ ਨੇ ਕਿਹਾ,''ਘਟਨਾ ਦੀ ਜਾਣਕਾਰੀ ਮਿਲੀ ਹੈ। ਮੈਂ ਖੁਦ ਉੱਥੇ ਜਾ ਰਿਹਾ ਹਾਂ।'' ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਰਿਆਣਾ : ਚੱਪਲਾਂ, ਮਸਾਲੇ ਬਣਾ ਕੇ ਕਿਸਮਤ ਬਦਲ ਰਹੀਆਂ ਨੇ ਔਰਤਾਂ
NEXT STORY