ਦੇਹਰਾਦੂਨ— ਉੱਤਰਾਖੰਡ ’ਚ ਇਕ ਵਾਰ ਫਿਰ ਤੋਂ ਵੱਡੀ ਤ੍ਰਾਸਦੀ ਵਾਪਰ ਗਈ ਹੈ। ਉੱਤਰਾਖੰਡ ’ਚ ਚਮੋਲੀ ਨਾਲ ਲੱਗਦੀ ਭਾਰਤ-ਚੀਨ ਦੀ ਸਰਹੱਦ ’ਤੇੇ ਗਲੇਸ਼ੀਅਰ ਟੁੱਟਣ ਕਾਰਨ ਭਾਰਤੀ ਫ਼ੌਜ ਨੇ 8 ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ 6 ਦੀ ਹਾਲਤ ਗੰਭੀਰ ਹੈ। ਫ਼ੌਜ ਨੇ ਕਰੀਬ 384 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਭਾਰਤੀ ਫ਼ੌਜ ਦੇ ਵਧੀਕ ਜਨਰਲ ਡਾਇਰੈਕਟਰ ਜਨ ਸੰਪਰਕ ਨੇ ਟਵਿੱਟਰ ਜ਼ਰੀਏ ਦੱਸਿਆ ਕਿ ਹੁਣ ਤੱਕ ਕੁੱਲ 384 ਵਿਅਕਤੀ ਸੁਰੱਖਿਅਤ ਕੱਢਿਆ ਜਾ ਚੁੱਕਿਆ ਹੈ। ਰਾਹਤ ਕੰਮ ਜਾਰੀ ਹੈ। ਦੱਸ ਦੇਈਏ ਕਿ ਭਾਰਤ-ਚੀਨ ਦੀ ਸਰਹੱਦ ’ਤੇੇ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਮਹੀਨੇ ’ਚ ਚਮੋਲੀ ਜ਼ਿਲ੍ਹੇ ’ਚ ਬਣੀ ਤਪੋਵਨ ਸੁਰੰਗ ’ਚ ਹੜ੍ਹ ਆਉਣ ਕਾਰਨ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਚੱਲੀ ਗਈ ਸੀ।
ਇਹ ਵੀ ਪੜ੍ਹੋ- ਉਤਰਾਖੰਡ: ਭਾਰਤ-ਚੀਨ ਸਰਹੱਦ 'ਤੇ ਜੋਸ਼ੀਮੱਠ ਕੋਲ ਟੁੱਟਿਆ ਗਲੇਸ਼ੀਅਰ
ਇਸ ਕੁਦਰਤੀ ਆਫ਼ਤ ਤੋਂ 384 ਲੋਕਾਂ ਨੂੰ ਸੁਰੱਖਿਆ ਕੱਢਿਆ ਜਾ ਚੁੱਕਾ ਹੈ, ਜਿਨ੍ਹਾਂ ’ਚ 6 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਲਾਕੇ ਵਿਚ ਕਾਫੀ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਰਾਹਤ ਅਤੇ ਬਚਾਅ ਕੰਮਾਂ ’ਚ ਫ਼ੌਜ ਅਤੇ ਐੱਸ. ਡੀ. ਆਰ. ਐੱਫ. ਮਿਲ ਕੇ ਕੰਮ ਕਰ ਰਹੇ ਹਨ। ਫ਼ੌਜ ਅਤੇ ਐੱਸ. ਡੀ. ਆਰ. ਐੱਫ. ਤੋਂ ਮਿਲੀ ਜਾਣਕਾਰੀ ਮੁਤਾਬਕ ਮੌਸਮ ਦੇ ਵਧੇਰੇ ਖਰਾਬ ਹੋਣ ਅਤੇ ਬਰਫ਼ਬਾਰੀ ਕਾਰਨ ਕਈ ਥਾਵਾਂ ’ਤੇ ਰਾਹ ਬੰਦ ਹੋ ਗਿਆ। ਜਿਸ ਕਾਰਨ ਰਾਹਤ ਅਤੇ ਬਚਾਅ ਟੀਮ ਨੂੰ ਪਹੁੰਚਣ ’ਚ ਸਮਾਂ ਲੱਗਾ। ਖ਼ਬਰ ਮਿਲਦੇ ਹੀ ਫ਼ੌਜ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ।
ਇਹ ਵੀ ਪੜ੍ਹੋ- ਉਤਰਾਖੰਡ ਆਫ਼ਤ : ਪੂਰੀ ਤਰ੍ਹਾਂ ਨਾਲ ਨਸ਼ਟ ਹੋਇਆ ਤਪੋਵਨ ਬੰਨ੍ਹ
ਇਸ ਦਰਮਿਆਨ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਹੈਲੀਕਾਪਟਰ ਤੋਂ ਪ੍ਰਭਾਵਿਤ ਖੇਤਰ ਦਾ ਨਿਰੀਖਣ ਕਰ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀ. ਆਰ. ਓ. ਦੇ ਸੰਪਰਕ ਵਿਚ ਹਨ। ਸੀ. ਐੱਮ. ਰਾਵਤ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਹੋ ਚੁੱਕੀ ਹੈ, ਉਨ੍ਹਾਂ ਨੇ ਮਦਦ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ- ਉਤਰਾਖੰਡ 'ਚ ਤਪੋਵਨ ਸੁਰੰਗ ਤੋਂ ਬਰਾਮਦ ਹੋਈਆਂ 2 ਹੋਰ ਲਾਸ਼ਾਂ, ਮਰਨ ਵਾਲਿਆਂ ਦੀ ਗਿਣਤੀ 58 ਹੋਈ
ਕੋਰੋਨਾ ਕਾਲ ਦੀ ਸ਼ਰਮਨਾਕ ਤਸਵੀਰ, ਤੇਜ਼ ਰਫ਼ਤਾਰ ਐਂਬੂਲੈਂਸ 'ਚੋਂ ਹੇਠਾਂ ਡਿੱਗੀ ਮਰੀਜ਼ ਦੀ ਲਾਸ਼ (ਵੀਡੀਓ)
NEXT STORY