ਦੇਹਰਾਦੂਨ (ਏਜੰਸੀ) - ਉੱਤਰਾਖੰਡ ਵਿਚ ਕੇਦਾਰਨਾਥ ਧਾਮ ਸਮੇਤ ਉੱਚਾਈ ਵਾਲੇ ਖੇਤਰਾਂ ਵਿਚ ਬਰਫ਼ਬਾਰੀ ਜਾਰੀ ਰਹਿਣ ਅਤੇ ਹੇਠਲੇ ਇਲਾਕਿਆਂ ਵਿਚ ਮੀਂਹ ਪੈਣ ਨਾਲ ਪੂਰਾ ਸੂਬਾ ਠੰਢ ਦੀ ਲਪੇਟ ਵਿਚ ਆ ਗਿਆ ਹੈ। ਇਹ ਜਾਣਕਾਰੀ ਦੇਣ ਦੇ ਨਾਲ ਮੌਸਮ ਵਿਭਾਗ ਨੇ ਸੂਬੇ ਦੇ 5 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਚੌਕਸੀ ਵਰਤਣ ਅਤੇ ਉੱਚ ਹਿਮਾਲੀਆਈ ਖੇਤਰਾਂ ਵਿਚ ਪਹਾੜਾਂ ’ਤੇ ਚੜ੍ਹਨ ਨਾਲ ਜੁੜੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਜਾਣੋ ਕਦੋਂ ਮਨਾਏ ਜਾਣਗੇ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ ਸਣੇ ਹੋਰ ਤਿਉਹਾਰ, ਪੜ੍ਹ ਲਓ ਪੂਰੀ ਖ਼ਬਰ
ਅਧਿਕਾਰੀਆਂ ਨੇ ਦੱਸਿਆ ਕਿ ਕੇਦਾਰਨਾਥ, ਗੰਗੋਤਰੀ, ਔਲੀ ਸਮੇਤ ਅਨੇਕਾਂ ਉੱਚਾਈ ਵਾਲੀਆਂ ਥਾਵਾਂ ’ਤੇ ਬਰਫ਼ਬਾਰੀ ਜਾਰੀ ਰਹੀ ਜਦਕਿ ਬਦਰੀਨਾਥ ਦੇ ਚਾਰੇ ਪਾਸੇ ਉੱਚੀਆਂ ਪਹਾੜੀਆਂ ਜਿਵੇਂ ਨੀਲਕੰਠ ਪਰਬਤ ਅਤੇ ਨਰ-ਨਾਰਾਇਣ ਪਰਬਤ ’ਤੇ ਭਾਰੀ ਬਰਫ਼ਬਾਰੀ ਹੋਈ। ਕੇਦਾਰਨਾਥ ਵਿਚ ਵੀਰਵਾਰ ਤੋਂ ਲਗਾਤਾਰ ਬਰਫ਼ਬਾਰੀ ਜਾਰੀ ਹੈ, ਜਿਸ ਨਾਲ ਪੂਰੇ ਖੇਤਰ ਵਿਚ ਬਰਫ਼ ਦੀ ਇਕ ਮੋਟੀ ਚਿੱਟੀ ਚਾਦਰ ਜਿਹੀ ਵਿਛ ਗਈ ਹੈ। ਖ਼ਰਾਬ ਮੌਸਮ ਨੂੰ ਦੇਖਦੇ ਹੋਏ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੁਦਰਪ੍ਰਯਾਗ ਪ੍ਰਸ਼ਾਸਨ ਨੇ ਲੋੜੀਂਦੇ ਇੰਤਜ਼ਾਮ ਕੀਤੇ ਹਨ।
ਇਹ ਵੀ ਪੜ੍ਹੋ : 10 ਹਜ਼ਾਰ ਰੁਪਏ ਤਨਖ਼ਾਹ, ਖਾਤੇ 'ਚ ਆ ਗਏ 1 ਲੱਖ ਕਰੋੜ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
AI ਨੂੰ ਲੈ ਕੇ ਸੰਵਿਧਾਨ ਨੂੰ ਨਿਆਂਪਾਲਿਕਾ ਦਾ ਮਾਰਗਦਰਸ਼ਨ ਕਰਨਾ ਚਾਹੀਦੈ : ਚੀਫ਼ ਜਸਟਿਸ ਸੂਰਿਆਕਾਂਤ
NEXT STORY