ਨੈਨੀਤਾਲ— ਉੱਤਰਾਖੰਡ 'ਚ ਉਧਮ ਸਿੰਘ ਨਗਰ ਜਨਪਦ ਦੇ ਜਸਪੁਰ 'ਚ ਸਥਿਤ ਸਹੋਤਾ ਪੇਪਰ ਮਿੱਲ 'ਚ ਟੈਂਕ ਫਟਣ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਮੁਤਾਬਕ ਇਹ ਘਟਨਾ ਮੰਗਲਵਾਰ ਦੇਰ ਰਾਤ ਦੀ ਹੈ, ਜਿਸ ਬਾਰੇ ਬੁੱਧਵਾਰ ਸਵੇਰ ਨੂੰ ਪਤਾ ਲੱਗਾ। ਪੁਲਸ ਨੇ ਦੱਸਿਆ ਕਿ ਮਿੱਲ 'ਚ ਲੋਕ ਦੇਰ ਰਾਤ ਕੰਮ ਕਰ ਰਹੇ ਸਨ, ਜਿਸ ਦੌਰਾਨ ਅਚਾਨਕ ਧਮਾਕਾ ਹੋ ਗਿਆ ਅਤੇ ਉਥੇ ਅਫੜਾ-ਦਫੜੀ ਮਚ ਗਈ। ਦੱਸਿਆ ਗਿਆ ਹੈ ਕਿ ਮਿੱਲ 'ਚ ਰਸਾਇਣ ਟੈਂਕ ਫਟ ਗਿਆ ਸੀ, ਜਿਸ ਕਾਰਨ ਰਵੀ ਕੁਮਾਰ ਪੁੱਤਰ ਡਾਲਚੰਦ (ਕਲਿਆਣਪੁਰ), ਮੁਹੰਮਦ ਅਲੀ ਪੁੱਤਰ ਰਫੀਕ (ਜੁਲਾਹਾ ਈਰਦਗਾਹ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨਾਗੇਂਦਰ ਪਾਲ, ਮੁਕੇਸ਼ ਪਾਂਡੇ ਅਤੇ ਧਰਮਿੰਦਰ ਕੁਮਾਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਦਾ ਇਲਾਜ ਕਾਸ਼ੀਪੁਰ 'ਚ ਚੱਲ ਰਿਹਾ ਹੈ। ਇਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਬਰੀਮਾਲਾ ਮੰਦਰ 'ਚ ਔਰਤਾਂ ਵੀ ਹੋ ਸਕਦੀਆਂ ਹਨ ਦਾਖਲ
NEXT STORY