ਹਰਿਦੁਆਰ (ਭਾਸ਼ਾ)- ਯੋਗ ਗੁਰੂ ਰਾਮਦੇਵ ਨੇ ਹਰਿਦੁਆਰ 'ਚ ਆਪਣੀ ਵੋਟ ਪਾਈ ਅਤੇ ਲੋਕਾਂ ਨੂੰ ਦੇਸ਼ 'ਚ ਸਨਾਤਨ ਸ਼ਕਤੀਆਂ ਨੂੰ ਮਜ਼ਬੂਤ ਕਰਨ ਵਾਲੀ ਸਰਕਾਰ ਚੁਣਨ ਲਈ ਕਿਹਾ। ਰਾਮਦੇਵ ਸਵੇਰੇ ਲਗਭਗ 10 ਵਜੇ ਆਪਣੇ ਕਰੀਬੀ ਸਹਿਯੋਗੀ ਅਤੇ ਪਤੰਜਲੀ ਦੇ ਦੇ ਮਹਾਮੰਤਰੀ ਆਚਾਰੀਆ ਬਾਲਾਕ੍ਰਿਸ਼ਨ ਨਾਲ ਹਰਿਦੁਆਰ ਦੇ ਕਨਖਲ 'ਚ ਦਾਦੂਬਾਗ ਵੋਟਿੰਗ ਕੇਂਦਰ ਪਹੁੰਚੇ ਅਤੇ ਵੋਟਿੰਗ ਲਈ ਲਾਈਨ 'ਚ ਖੜ੍ਹੇ ਹੋ ਗਏ। ਆਪਣੀ ਵਾਰੀ ਆਉਣ 'ਤੇ ਵੋਟਿੰਗ ਕਰਨ ਤੋਂ ਬਾਅਦ ਰਾਮਦੇਵ ਨੇ ਸਾਰੇ ਵੋਟਰਾਂ ਨੂੰ ਆਪਣੀ ਵੋਟ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਆਰਥਿਕ, ਸਿੱਖਿਆ ਅਤੇ ਸੰਸਕ੍ਰਿਤ ਗੁਲਾਮੀ ਤੋਂ ਮੁਕਤੀ ਦਿਵਾਉਣ ਲਈ ਉਨ੍ਹਾਂ ਨੇ ਵੋਟ ਦਿੱਤਾ ਹੈ। ਰਾਮਦੇਵ ਨੇ ਕਿਹਾ ਕਿ ਸੰਵਿਧਾਨ ਦੀ ਰੱਖਿਆ, ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਲਈ ਲੋਕਾਂ ਨੂੰ ਵੋਟਿੰਗ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵੋਟਰਾਂ ਨੂੰ ਕਿਹਾ ਕਿ ਉਹ ਦੇਸ਼ 'ਚ ਸਨਾਤਨ ਸ਼ਕਤੀਆਂ ਨੂੰ ਮਜ਼ਬੂਤ ਕਰਨ ਵਾਲੀ ਸਰਕਾਰ ਚੁਣਨ। ਹਰਿਦੁਆਰ ਸੰਸਦੀ ਖੇਤਰ 'ਚ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਤ੍ਰਿਵੇਂਦਰ ਸਿੰਘ ਰਾਵਤ ਦਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਪੁੱਤ ਵੀਰੇਂਦਰ ਰਾਵਤ ਨਾਲ ਸਿੱਧਾ ਮੁਕਾਬਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੈੱਸ਼ਰ ਬੰਬ 'ਚ ਧਮਾਕਾ, CRPF ਦਾ ਸਹਾਇਕ ਕਮਾਂਡੇਟ ਜ਼ਖਮੀ
NEXT STORY