ਨਵੀਂ ਦਿੱਲੀ: ਉਤਰਾਖੰਡ ਦੇ ਵਿੱਤ ਮੰਤਰੀ ਪ੍ਰਕਾਸ਼ ਪੰਤ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਸੋਗ ਜਤਾਇਆ ਹੈ। ਇਸ ਦੇ ਨਾਲ ਹੀ ਉਤਰਾਖੰਡ 'ਚ ਤਿੰਨ ਦਿਨ ਤਕ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਉਤਰਾਖੰਡ ਦੇ ਵਿੱਤ ਮੰਤਰੀ ਪ੍ਰਕਾਸ਼ ਪੰਤ ਦਾ ਦਿਹਾਂਤ ਹੋਣ 'ਤੇ ਦੁਖੀ ਹਾਂ। ਉਨ੍ਹਾਂ ਦੀ ਸੰਗਠਨਾਤਮਕ ਕੌਸ਼ਲ ਨੇ ਭਾਜਪਾ ਨੂੰ ਮਜ਼ਬੂਤ ਕਰਨ ਤੇ ਪ੍ਰਸ਼ਾਸਨਿਕ ਕੁਸ਼ਲਤਾ ਨੇ ਉਤਰਾਖੰਡ ਦੇ ਵਿਕਾਸ 'ਚ ਅਹਿਮ ਯੋਗਦਾਨ ਦਿੱਤਾ। ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਨਾਲ ਹੈ। 'ਓਮ ਸ਼ਾਂਤੀ'।
ਇਸ ਤੋਂ ਇਲਾਵਾ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਤਰਾਖੰਡ 'ਚ ਮੇਰੇ ਸੀਨੀਅਰ ਸਹਿਯੋਗੀ ਤੇ ਪ੍ਰਦੇਸ਼ ਦੇ ਵਿੱਤ ਮੰਤਰੀ ਪ੍ਰਕਾਸ਼ ਪੰਤ ਦਾ ਅਮਰੀਕਾ 'ਚ ਇਲਾਜ ਦੌਰਾਨ ਸਵਰਗਵਾਸ ਹੋਣ ਦਾ ਸਮਾਚਾਰ ਮਿਲਣ 'ਤੇ ਦੁਖੀ ਹਾਂ। ਪ੍ਰਕਾਸ਼ ਪੰਤ ਦਾ ਜਾਣਾ ਮੇਰੇ ਲਈ ਵਿਅਕਤੀਗਤ ਤੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਉਨ੍ਹਾਂ ਦੇ ਦਿਹਾਂਤ ਨਾਲ ਸਾਡਾ ਦਹਾਕਿਆਂ ਦਾ ਸਾਥ ਯਾਦਾਂ 'ਚ ਰਹਿ ਗਿਆ। ਇਸ ਤੋਂ ਇਲਾਵਾ ਵੀ ਤ੍ਰਿਵੇਂਦਰ ਨੇ ਹੋਰ ਟਵੀਟ ਕੀਤੇ ਜਿਸ 'ਚ ਉਨ੍ਹਾਂ ਨੇ ਵਿੱਤ ਮੰਤਰੀ ਪ੍ਰਕਾਸ਼ ਪੰਤ ਬਾਰੇ ਆਪਣੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ।
ਨਹੀਂ ਬਦਲੇਗਾ J&K ਦਾ ਸਿਆਸੀ ਨਕਸ਼ਾ, ਹੱਦਬੰਦੀ ਤੋਂ ਗ੍ਰਹਿ ਮੰਤਰਾਲਾ ਨੇ ਕੀਤਾ ਇਨਕਾਰ!
NEXT STORY