ਨਵੀਂ ਦਿੱਲੀ - ਜਨਤਕ ਖੇਤਰ ਦੀ ਕੰਪਨੀ ਪਾਵਰ ਫਾਇਨਾਂਸ ਕਾਰਪੋਰੇਸ਼ਨ (ਪੀ.ਐਫ.ਸੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਕੇਦਾਰਨਾਥ ਸ਼ਹਿਰ ਦੇ ਆਸਪਾਸ ਬੁਨਿਆਦੀ ਢਾਂਚਾ ਸਹੂਲਤਾਂ ਦੇ ਪੁਨਰ-ਨਿਰਮਾਣ ਅਤੇ ਬਹਾਲ ਕਰਨ ਲਈ ਉਤਰਾਖੰਡ ਸਰਕਾਰ ਨਾਲ ਸਮਝੌਤਾ ਕੀਤਾ ਹੈ। ਪੀਐਫਸੀ ਦੇ ਇੱਕ ਬਿਆਨ ਮੁਤਾਬਕ ਉਸਨੇ ਉਤਰਾਖੰਡ ਸਰਕਾਰ ਦੇ ਸ਼੍ਰੀ ਕੇਦਾਰਨਾਥ ਉੱਥਾਨ ਚੈਰੀਟੇਬਲ ਟਰੱਸਟ (ਐਸ ਕੇਯੂ ਸੀ ਟੀ) ਨਾਲ ਇਹ ਸਮਝੌਤਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ“ਪੀ.ਐਫ.ਸੀ. ਇਸ ਦੇ ਤਹਿਤ ਐਸ.ਕੇ.ਯੂ.ਸੀ.ਟੀ. ਨੂੰ 25.96 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।
ਬਿਆਨ ਮੁਤਾਬਕ ਸੋਮਵਾਰ ਨੂੰ ਸਮਝੌਤੇ 'ਤੇ ਦਸਤਖਤ ਕੀਤੇ ਗਏ। ਕੰਪਨੀ ਨੇ ਕਿਹਾ ਹੈ ਕਿ ਸਮਝੌਤੇ ਦਾ ਉਦੇਸ਼ ਕੇਦਾਰਨਾਥ ਸ਼ਹਿਰ ਵਿਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦੇ ਪੁਨਰ ਨਿਰਮਾਣ ਅਤੇ ਬਹਾਲ ਕਰਨਾ ਹੈ। ਇਸ ਦੇ ਤਹਿਤ ਸਰਸਵਤੀ ਦੇ ਕਿਨਾਰੇ ਇੱਕ ਨਾਗਰਿਕ ਕੇਂਦਰ ਦੀ ਉਸਾਰੀ ਤੋਂ ਇਲਾਵਾ, ਨਵੇਂ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾਵੇਗਾ, ਇੱਕ ਅਜਾਇਬ ਘਰ ਅਤੇ ਇੱਕ ਵਿਚਾਰ ਵਟਾਂਦਰੇ ਦਾ ਕੇਂਦਰ ਵੀ ਬਣਾਇਆ ਜਾਵੇਗਾ। ਪ੍ਰਾਜੈਕਟ ਦੇ ਤਹਿਤ ਸੋਨਪ੍ਰਯਾਗ ਵਿਚ ਮੀਂਹ ਦੇ ਪਨਾਹ ਘਰ ਅਤੇ ਗੌਰੀਕੁੰਡ ਵਿਚ ਸੁਰੱਖਿਆ ਗੇਟ ਆਦਿ ਦਾ ਨਿਰਮਾਣ ਵੀ ਕੀਤਾ ਜਾਵੇਗਾ।
ਇਹ ਵੀ ਦੇਖੋ : ਹੁਣ ਤੁਹਾਡੇ ਵਾਹਨ 'ਤੇ ਲੱਗੇਗਾ ਇਹ ਸਟਿੱਕਰ, 1 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਬੈਂਕ ਆਫ ਬੜੌਦਾ ਦੇ ਖਾਤਾਧਾਰਕ 20 ਦਿਨਾਂ 'ਚ ਕਰਾਉਣ ਇਹ ਕੰਮ, ਨਹੀਂ ਤਾਂ ਫਰੀਜ਼ ਹੋ ਜਾਵੇਗਾ ਖਾਤਾ
NEXT STORY