ਨਵੀਂ ਦਿੱਲੀ — ਭਾਰਤ ਸਟੇਜ-6 (ਬੀਐਸ -6) ਨਿਕਾਸੀ ਦੇ ਮਾਪਦੰਡਾਂ ਨੂੰ ਪੂਰੇ ਕਰਨ ਵਾਲੇ ਵਾਹਨਾਂ 'ਤੇ ਹੁਣ 1 ਸੈਂਟੀਮੀਟਰ ਲੰਬਾ ਹਰੇ ਰੰਗ ਦਾ ਸਟਿੱਕਰ (1 ਸੈਂਟੀਮੀਟਰ ਹਰੀ ਪੱਟੀ) ਲਗਾਣਾ ਹੋਵੇਗਾ। ਸਰਕਾਰ ਨੇ ਅਜਿਹੇ ਵਾਹਨਾਂ 'ਤੇ ਗ੍ਰੀਨ ਸਟਿੱਕਰ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਇਹ ਆਦੇਸ਼ 1 ਅਕਤੂਬਰ 2020 ਤੋਂ ਲਾਗੂ ਹੋਵੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ ਜਾਰੀ ਇੱਕ ਨੋਟੀਫਿਕੇਸ਼ਨ ਮੁਤਾਬਕ ਬੀਐਸ -6 ਨਿਕਾਸ ਦੇ ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਵਾਹਨਾਂ ਨੂੰ ਤੀਜੀ ਰਜਿਸਟ੍ਰੇਸ਼ਨ ਪਲੇਟ ਉੱਪਰ ਇੱਕ ਸੈਮੀ ਹਰੀ ਪੱਟੀ ਲਗਾਉਣੀ ਹੋਵੇਗੀ। ਮੋਟਰ ਵਾਹਨਾਂ (ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ) ਆਰਡਰ 2018 ਵਿਚ ਸੋਧ ਦੇ ਜ਼ਰੀਏ ਇਹ ਆਦੇਸ਼ ਜਾਰੀ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ 1 ਅਪ੍ਰੈਲ, 2019 ਤੋਂ ਸਾਰੇ ਮੋਟਰ ਵਾਹਨਾਂ 'ਤੇ ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟਸ (ਐਚਐਸਆਰਪੀ) ਲਗਾਈਆਂ ਜਾਣਗੀਆਂ। ਇਸ ਤਰ੍ਹਾਂ ਦੀਆਂ ਪਲੇਟਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕੇਗੀ। ਇਸਦੇ ਤਹਿਤ ਬੇਨਤੀਆਂ ਆਈਆਂ ਹਨ ਕਿ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਇਨ੍ਹਾਂ ਵਾਹਨਾਂ ਦੀ ਵੱਖਰੀ ਪਛਾਣ ਹੋ ਸਕੇ। ਦੂਜੇ ਦੇਸ਼ਾਂ ਵਿਚ ਵੀ ਅਜਿਹਾ ਹੀ ਹੁੰਦਾ ਹੈ। ਇਸ ਨੂੰ ਥਰਡ ਨੰਬਰ ਪਲੇਟ ਵੀ ਕਹਿੰਦੇ ਹਨ। ਜਿਸ ਨੂੰ ਵਾਹਨ ਨਿਰਮਾਤਾ ਹਰ ਵਾਹਨ ਦੀ ਵਿੰਡਸ਼ੀਲਡ ਵਿਚ ਫਿੱਟ ਕਰਦਾ ਹੈ।
ਇਹ ਵੀ ਪੜ੍ਹੋ- ਅੱਜ ਤੋਂ ਖੁੱਲ੍ਹਣਗੇ ਧਾਰਮਿਕ ਸਥਾਨ ਤੇ ਸ਼ਾਪਿੰਗ ਮੌਲ, ਜਾਣੋ ਸੁਰੱਖਿਆ ਲਈ ਜ਼ਰੂਰੀ ਹਦਾਇਤਾਂ
ਟੈਂਪਰ ਪਰੂਫ HSRP ਲਾਜ਼ਮੀ
ਮੋਟਰ ਵਾਹਨ (ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ) ਆਰਡਰ, 2018 ਵਿਚ ਸੋਧ ਦੇ ਜ਼ਰੀਏ ਇਹ ਆਦੇਸ਼ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ 1 ਅਪ੍ਰੈਲ, 2019 ਤੋਂ ਸਾਰੇ ਮੋਟਰ ਵਾਹਨਾਂ 'ਤੇ ਟੈਂਪਰ ਪਰੂਫ, ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ) ਲਗਾਈ ਜਾਏਗੀ। ਐਚਐਸਆਰਪੀ ਜਾਂ ਥਰਡ ਨੰਬਰ ਪਲੇਟ ਨੂੰ ਨਿਰਮਾਤਾਵਾਂ ਵਲੋਂ ਹਰੇਕ ਨਵੇਂ ਵਾਹਨ ਦੀ ਵਿੰਡਸ਼ੀਲਡ ਦੇ ਅੰਦਰ ਲਗਾਇਆ ਜਾਵੇਗਾ।
ਐਚਐਸਆਰਪੀ ਸਿਸਟਮ
ਐਚਐਸਆਰਪੀ ਦੇ ਤਹਿਤ ਇਕ ਕ੍ਰੋਮਿਅਮ ਅਧਾਰਤ ਹੋਲੋਗ੍ਰਾਮ, ਨੰਬਰ ਪਲੇਟ ਦੇ ਉਪਰਲੇ ਖੱਬੇ ਕੋਨੇ ਤੇ ਅੱਗੇ-ਪਿੱਛੇ ਦੋਵੇਂ ਪਾਸਿਆਂ ਵੱਲ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਪਲੇਟ ਦੇ ਹੇਠਾਂ ਖੱਬੇ ਪਾਸੇ ਰਿਫਲੈਕਟਿਵ ਸ਼ੀਟਿੰਗ ਵਿਚ ਘੱਟੋ-ਘੱਟ 10 ਅੰਕਾਂ ਦੇ ਨਾਲ ਸਥਾਈ ਪਛਾਣ ਨੰਬਰ(permanent identification number) ਦੀ ਲੇਜ਼ਰ ਬ੍ਰਾਂਡਿੰਗ ਵੀ ਰਹਿਣਾ ਲਾਜ਼ਮੀ ਕੀਤਾ ਗਿਆ ਹੈ। ਤੀਜੀ ਨੰਬਰ ਪਲੇਟ ਵਿਚ ਵਾਹਨ ਵਿਚ ਵਰਤੇ ਜਾਣ ਵਾਲੇ ਈਂਧਣ ਮੁਤਾਬਕ ਕਲਰ ਕੋਡਿੰਗ ਵੀ ਹੋਵੇਗੀ। ਕਲਰ ਕੋਡਿੰਗ ਨਾਲ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਾਹਨਾਂ ਦੀ ਪਛਾਣ ਹੋ ਸਕੇਗੀ।
ਉਨ੍ਹਾਂ ਦੱਸਿਆ ਕਿ ਪੈਟਰੋਲ ਜਾਂ ਸੀ ਐਨ ਜੀ ਵਾਹਨਾਂ 'ਤੇ ਹਲਕੇ ਨੀਲੇ ਰੰਗ ਦੀ ਕੋਡਿੰਗ ਹੋਵੇਗੀ ਜਦੋਂ ਕਿ ਡੀਜ਼ਲ ਵਾਹਨਾਂ 'ਤੇ ਇਹ ਕੋਡਿੰਗ ਕੇਸਰੀ ਰੰਗ ਦੀ ਹੋਵੇਗੀ।
ਇਹ ਵੀ ਪੜ੍ਹੋ: ਕਸਟਮ ਵਿਭਾਗ ਦਸੰਬਰ ਤੱਕ ਦੇਸ਼ ਭਰ 'ਚ ਲਾਗੂ ਕਰੇਗਾ ਸੰਪਰਕ ਰਹਿਤ ਮੁਲਾਂਕਣ
ਭਾਰਤੀ ਕਰੰਸੀ ਬੜ੍ਹਤ 'ਚ ਬੰਦ, ਜਾਣੋ ਕੀ ਹੈ ਡਾਲਰ ਦਾ ਰੇਟ
NEXT STORY