ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ 'ਚ ਫੌਜ ਦੇ ਇਕ ਗਸ਼ਤੀ ਦਲ 'ਤੇ ਕੀਤੇ ਗਏ ਇੱਕ ਅੱਤਵਾਦੀ ਹਮਲੇ 'ਚ ਭਾਰਤੀ ਫੌਜ ਦੇ ਇਕ ਮੇਜਰ ਹਲਦਵਾਨੀ ਊਂਚਾਪੁਲ ਨਿਵਾਸੀ ਕਮਲੇਸ਼ ਪਾਂਡੇ ਅਤੇ ਇਕ ਜਵਾਨ ਸ਼ਹੀਦ ਹੋ ਗਏ । ਮੇਜਰ ਦੇ ਸ਼ਹੀਦ ਹੋਣ ਦੀ ਖਬਰ ਸੁਣਦੇ ਹੀ ਖੇਤਰ 'ਚ ਸੋਗ ਦੀ ਲਹਿਰ ਦੋੜ ਗਈ ਹੈ । ਮੇਜਰ ਪਾਂਡੇ ਦੇ ਘਰ ਲੋਕਾਂ ਦੀ ਭੀੜ ਇਕੱਠੀ ਸ਼ੁਰੂ ਹੋ ਗਈ ਹੈ ।
ਇਸ 'ਚ ਪ੍ਰਸ਼ਾਸਨ ਨੇ ਕਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ ਲਈ ਰੋਕਥਾਮ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਹੈ, ਪੂਰੇ ਖੇਤਰ 'ਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਅਤੇ ਮੋਬਾਇਲ ਇੰਟਰਨੇਟ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਜਾਰੀਪੋਰਾ 'ਚ 62 ਰਾਸ਼ਟਰੀ ਰਾਈਫਲਸ ਦੇ ਗਸ਼ਤੀ ਦਲ 'ਤੇ ਤੜਕੇ ਸਾਢੇ ਤਿੰਨ ਵਜੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ 'ਚ ਫੌਜ ਦੇ ਮੇਜਰ ਅਤੇ ਇੱਕ ਜਵਾਨ ਜਖ਼ਮੀ ਹੋ ਗਏ । ਇਨ੍ਹਾਂ ਨੂੰ 92 ਬੇਸ ਹਸਪਤਾਲ 'ਚ ਭਰਤੀ ਕਰਾਇਆ ਗਿਆ ਜਿੱਥੇ ਮੇਜਰ ਕਮਲੇਸ਼ ਪੰਡਿਤ ਅਤੇ ਇੱਕ ਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ । ਉਨ੍ਹਾਂ ਦੱਸਿਆ ਕਿ ਜਾਰੀਪੋਰਾ ਅਤੇ ਇਸ ਦੇ ਨੇੜਲੇ ਖੇਤਰਾਂ ਨੂੰ ਚਾਰਾਂ ਪਾਸਿਓ ਘੇਰ ਲਿਆ ਗਿਆ ਹੈ ਅਤੇ ਅੱਤਵਾਦੀਆਂ ਨੂੰ ਫੜ੍ਹਨ ਲਈ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ।
ਰੱਖਿਆ ਮੰਤਰਾਲਾ ਦੇ ਬੁਲਾਰੇ ਲੈਫਟਿਨੈਂਟ ਕਰਨਲ ਰਾਜੇਸ਼ ਕਾਲਿਆ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਕੁਲਗਾਮ ਦੇ ਗੋਪਾਲਪੋਰਾ 'ਚ ਅੱਤਵਾਦੀ ਸਰਗਰਮੀਆਂ ਬਾਰੇ ਗੁਪਤ ਸੂਚਨਾ ਮਿਲੀ ਸੀ । ਉਸ ਦੇ ਬਾਅਦ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰ ਅੱਤਵਾਦੀਆਂ ਨੂੰ ਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਸੁਰੱਖਿਆ ਬਲਾਂ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ 'ਚ ਦੋ ਅੱਤਵਾਦੀ ਮਾਰੇ ਗਏ । ਹਾਦਸੇ ਵਾਲੀ ਥਾਂ ਤੋਂ ਦੋ ਹਥਿਆਰ ਮਿਲੇ ਹਨ । ਬੁਲਾਰੇ ਨੇ ਦੱਸਿਆ ਕਿ ਇਨ੍ਹਾਂ 'ਚੋਂ ਇੱਕ ਅੱਤਵਾਦੀ ਪਿਛਲੇ ਮਹੀਨੇ ਦੱਖਣੀ ਕਸ਼ਮੀਰ 'ਚ ਇਕ ਬੈਂਕ ਵੈਨ ਲੁੱਟਣ ਦੌਰਾਨ ਪੰਜ ਪੁਲਸ ਕਰਮੀਆਂ ਅਤੇ ਇਕ ਗਾਰਡ ਦੀ ਹੱਤਿਆ 'ਚ ਸ਼ਾਮਲ ਸੀ ।
ਮਨਮੋਹਨ ਸਿੰਘ ਨੇ 40 ਸਿੱਖਿਆ ਮਾਹਿਰਾਂ ਨੂੰ ਕੀਤਾ ਸਨਮਾਨਿਤ
NEXT STORY