ਨਵੀਂ ਦਿੱਲੀ- ਵਾਡੀਆ ਇੰਸਟੀਚਿਊਟ ਆਫ਼ ਹਿਮਾਲਿਅਨ ਜਿਓਲਾਜੀ (ਡਬਲਿਊ.ਆਈ.ਐੱਚ.ਜੀ.) ਦੇ ਵਿਗਿਆਨੀਆਂ ਨੇ ਅਧਿਐਨ 'ਚ ਪਾਇਆ ਕਿ ਉਤਰਾਖੰਡ ਦੇ ਹਿਲ ਸਟੇਸ਼ਨ ਮਸੂਰੀ ਅਤੇ ਨੇੜੇ-ਤੇੜੇ ਦੇ 15 ਫੀਸਦੀ ਇਲਾਕਿਆਂ 'ਤੇ ਜ਼ਮੀਨ ਖਿੱਸਕਣ ਦਾ ਖਤਰਾ ਮੰਡਰਾ ਰਿਹਾ ਹੈ। ਸੰਸਥਾ ਵਲੋਂ ਸੋਮਵਾਰ ਨੂੰ ਜਾਰੀ ਬਿਆਨ ਅਨੁਸਾਰ ਭਾਟਾਘਾਟ, ਜਾਰਜ ਐਵਰੈਸਟ, ਕੇਮਟੀ ਫਾਲ, ਖੱਟਾਪਾਨੀ, ਲਾਇਬਰੇਰੀ, ਗਲੋਗੀਧਰ ਅਤੇ ਹਾਥੀਪਾਂਵ ਦੀਆਂ ਬਸਤੀਆਂ 'ਤੇ ਬਹੁਤ ਵੱਧ ਜ਼ਮੀਨ ਖਿੱਸਕਣ ਸੰਭਾਵਿਤ ਖੇਤਰ ਹਨ, ਕਿਉਂਕਿ ਇੱਥੇ ਖੰਡਤ ਚੂਨਾ ਪੱਥਰ ਦੀਆਂ ਚੱਟਾਨਾਂ ਹਨ ਅਤੇ 60 ਡਿਗਰੀ ਦੀ ਢਲਾਣ ਹੈ। ਅਧਿਐਨ ਅਨੁਸਾਰ ਮਸੂਰੀ ਵਰਗੇ ਪਹਾੜੀ ਸ਼ਹਿਰ ਲੋਕਪ੍ਰਿਯ ਹਿਲ ਸਟੇਸ਼ਨ ਹੈ ਅਤੇ ਇੱਥੇ ਕਈ ਵਾਰ ਜ਼ਮੀਨ ਖਿੱਸਕਣ ਹੋ ਚੁੱਕਿਆ ਹੈ ਅਤੇ ਇਸ ਕਾਰਨ ਸੰਭਵਤ : ਵਿਕਾਸ ਗਤੀਵਿਧੀਆਂ ਹਨ।
ਬਿਆਨ ਅਨੁਸਾਰ,''ਆਫ਼ਤ ਖਤਰੇ ਨੂੰ ਦੇਖਦੇ ਹੋਏ ਵਿਗਿਆਨੀਆਂ ਨੇ ਮਸੂਰੀ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਜ਼ਮੀਨ ਖਿੱਸਕਣ ਦੇ ਖ਼ਦਸ਼ੇ ਦਾ ਆਕਲਨ ਕੀਤਾ, ਜਿਸ ਤੋਂ ਪਤਾ ਲੱਗਾ ਕਿ 15 ਫੀਸਦੀ ਇਲਾਕਿਆਂ 'ਚ ਜ਼ਮੀਨ ਖਿੱਸਕਣ ਦਾ ਖਤਰਾ ਹੈ।'' ਬਿਆਨ ਅਨੁਸਾਰ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਅਧੀਨ ਡਬਲਿਊ.ਆਈ.ਐੱਚ.ਜੀ. ਦੇ ਵਿਗਿਆਨੀਆਂ ਨੇ ਮਸੂਰੀ ਸ਼ਹਿਰ ਅਤੇ ਨੇੜੇ-ਤੇੜੇ ਦੇ 84 ਵਰਗ ਕਿਲੋਮੀਟਰ ਦੇ ਲਘੁ ਹਿਮਾਲਿਆ ਖੇਤਰ ਦਾ ਅਧਿਐਨ ਕੀਤਾ। ਜ਼ਮੀਨ ਖਿੱਸਕਣ ਸੰਵੇਦਨਸ਼ੀਲਤਾ ਮੈਪਿੰਗ (ਐੱਲ.ਐੱਸ.ਐੱਮ.) ਨੂੰ ਜਨਰਲ ਆਫ਼ ਅਰਥ ਸਿਸਟਮ ਸਾਇੰਸ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਅਨੁਸਾਰ 29 ਫੀਸਦੀ ਇਲਾਕਿਆਂ 'ਚ ਮੱਧਮ ਦਰਜੇ ਦੇ ਜ਼ਮੀਨ ਖਿੱਸਕਣ ਦੀ ਸੰਭਾਵਨਾ ਹੈ, ਜਦੋਂ ਕਿ 56 ਫੀਸਦੀ ਇਲਾਕੇ 'ਚ ਜ਼ਮੀਨ ਖਿੱਸਕਣ ਦੀ ਸਭ ਤੋਂ ਘੱਟ ਸੰਭਾਵਨਾ ਹੈ।
ਜੰਮੂ-ਕਸ਼ਮੀਰ : ਬਾਰਾਮੂਲਾ 'ਚ ਫੌਜ ਦੇ ਕਾਫ਼ਲੇ 'ਤੇ ਗ੍ਰਨੇਡ ਹਮਲਾ, 7 ਨਾਗਰਿਕ ਜ਼ਖਮੀ
NEXT STORY