ਬਦਰੀਨਾਥ- ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜਿੱਥੇ ਰਿਕਾਰਡ ਗਰਮੀ ਪੈ ਰਹੀ ਹੈ। ਉੱਥੇ ਹੀ ਹਿਮਾਲਿਆ ਸੂਬੇ ਉੱਤਰਾਖੰਡ ਦੇ ਕਈ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋ ਰਹੀ ਹੈ। ਬਦਰੀਨਾਥ 'ਚ ਡੇਢ ਫੁੱਟ ਤੋਂ ਵੱਧ ਬਰਫ਼ ਜੰਮ ਗਈ ਹੈ। ਦੱਸ ਦੇਈਏ ਕਿ ਬਦਰੀਨਾਥ ਦੇ ਕਿਵਾੜ 27 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਖੁੱਲਣ ਜਾ ਰਹੇ ਹਨ।
ਮੌਸਮ ਵਿਭਾਗ ਮੁਤਾਬਕ ਸੂਬੇ ਵਿਚ ਪਿਛਲੇ ਦੋ ਦਿਨਾਂ ਤੋਂ ਬਦਲੇ ਮੌਸਮ ਕਾਰਨ ਬਦਰੀਨਾਥ, ਸ੍ਰੀ ਹੇਮਕੁੰਟ ਸਾਹਿਬ, ਤੁੰਗਨਾਥ, ਰੁਦਰਨਾਥ 'ਚ ਭਾਰੀ ਬਰਫ਼ਬਾਰੀ ਹੋਈ। ਬਦਰੀਨਾਥ 'ਚ ਬਦਰੀਪੁਰੀ 'ਚ ਹੀ ਡੇਢ ਤੋਂ 2 ਫੁੱਟ ਬਰਫ਼ ਜੰਮ ਗਈ ਹੈ। ਹਾਲਾਂਕਿ ਇਹ ਬਰਫ਼ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕਦੀ ਹੈ। ਬਦਰੀਨਾਥ ਦੇ ਨਾਲ-ਨਾਲ ਕੇਦਾਰਨਾਥ ਧਾਮ ਵੀ ਬਰਫ਼ ਦੀ ਸਫ਼ੈਦ ਚਾਦਰ ਨਾਲ ਢੱਕਿਆ ਗਿਆ ਹੈ।
CBI ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਛੋਟਾ ਰਾਜਨ ਦਾ ਸਹਿਯੋਗੀ ਕੀਤਾ ਗ੍ਰਿਫ਼ਤਾਰ, 18 ਸਾਲਾਂ ਤੋਂ ਸੀ ਫ਼ਰਾਰ
NEXT STORY