ਵਡੋਦਰਾ— ਗੁਜਰਾਤ ਦੇ ਵਡੋਦਰਾ 'ਚ ਐੱਸ.ਐੱਸ.ਜੀ. ਹਸਪਤਾਲ 'ਚ ਭਿਆਨਕ ਅੱਗ ਲੱਗਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਹਸਪਤਾਲ ਦੀ ਤੀਜੀ ਮੰਜਿਲ ਚਿਲਡਰਨ ਵਾਰਡ 'ਚ ਲੱਗੀ ਹੈ। ਅੱਗ ਲੱਗਣ ਦਾ ਕਾਰਨ ਏ.ਸੀ. 'ਚ ਸ਼ਾਰਟ ਸਰਕਿਟ ਹੋਣਾ ਦੱਸਿਆ ਜਾ ਰਿਹਾ ਹੈ। ਜਿਸ ਸਮੇਂ ਅੱਗ ਲੱਗੀਂ ਉਸ ਸਮੇਂ ਇਸ ਵਾਰਡ 'ਚ 50 ਤੋਂ ਜ਼ਿਆਦਾ ਬੱਚੇ ਇਲਾਜ ਲਈ ਮੌਜੂਦ ਸਨ।
ਫਿਲਹਾਲ ਮੌਕੇ 'ਤੇ ਬਚਾਅ ਤੇ ਰਾਹਤ ਕੰਮ ਜਾਰੀ ਹੈ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਹਾਦਸੇ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕਲੈਕਟਰ ਨੇ ਦੱਸਿਆ ਕਿ, ਬੱਚਿਆਂ ਨੂੰ ਜਣੇਪਾ ਘਰ 'ਚ ਸ਼ਿਫਟ ਕੀਤਾ ਗਿਆ ਹੈ। ਸਾਰੇ ਬੱਚੇ ਸੁਰੱਖਿਅਤ ਹਨ।
ਮਹਾਰਾਸ਼ਟਰ 'ਚ ਕਾਂਗਰਸ ਨੂੰ ਇਕ ਹੋਰ ਝਟਕਾ, ਮੁੰਬਈ ਦੇ ਵੱਡੇ ਨੇਤਾ ਕ੍ਰਿਪਾਸ਼ੰਕਰ ਸਿੰਘ ਨੇ ਛੱਡੀ ਪਾਰਟੀ
NEXT STORY