ਸਹਾਰਨਪੁਰ - ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ ਰਚਨਾ ਨੂੰ 150 ਸਾਲ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ‘ਵੰਦੇ ਮਾਤਰਮ’ ਗੀਤ ਨੂੰ ਪੂਰੇ ਦਾ ਪੂਰਾ ਪੇਸ਼ ਕੀਤਾ ਜਾਵੇ ਅਤੇ ਉਸ ਦੇ ਜਿਨ੍ਹਾਂ ਅੰਸ਼ਾਂ ਨੂੰ ਪਹਿਲਾਂ ਹਟਾਇਆ ਗਿਆ ਸੀ, ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਪ੍ਰਧਾਨ ਮੰਤਰੀ ਦੀ ਇਹ ਗੱਲ ਮੁਸਲਮਾਨ ਲੋਕ-ਨੁਮਾਇੰਦਿਆਂ ਅਤੇ ਉਲੇਮਾਵਾਂ ਨੂੰ ਬਹੁਤ ਰੜਕ ਰਹੀ ਹੈ। ਉਹ ਇਸ ਬਾਰੇ ਖੁਲ੍ਹੇ ਤੌਰ ’ਤੇ ਇਤਰਾਜ ਪ੍ਰਗਟਾ ਰਹੇ ਹਨ। ਪਹਿਲਾਂ ਵੀ ਕਈ ਲੋਕ-ਨੁਮਾਇੰਦਿਆਂ ਜਿਵੇਂ ਮੁਹੰਮਦ ਆਜ਼ਮ ਖਾਨ, ਸ਼ਫੀਕੁਰ ਰਹਿਮਾਨ ਵਰਕ ਅਤੇ ਸਾਬਕਾ ਕੇਂਦਰੀ ਮੰਤਰੀ ਰਸ਼ੀਦ ਮਸੂਦ ਸੰਸਦ ’ਚ ਵੀ ਇਸ ਗੀਤ ਨੂੰ ਗਾਉਣ ਦਾ ਵਿਰੋਧ ਦਰਜ ਕਰਵਾ ਚੁੱਕੇ ਹਨ। ਹੁਣ ਇਹ ਮਾਮਲਾ ਫਿਰ ਸੁਰਖੀਆਂ ’ਚ ਆ ਗਿਆ ਹੈ।
ਇਸ ਦਮਿਆਨ, ਸਾਬਕਾ ਸੰਸਦ ਮੈਂਬਰ ਦਾਰੁਲ ਉਲੂਮ ਦੀ ਮਜਲਿਸ-ਏ-ਸ਼ੂਰਾ ਦੇ ਮੈਂਬਰ ਅਤੇ ਜਮੀਅਤ ਉਲਮਾਏ ਹਿੰਦ ਦੇ ਇਕ ਧੜੇ ਦੇ ਹਾਲ ਹੀ ਮੁੜ ਤੋਂ ਚੁਣੇ ਗਏ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ਨੇ ਗੱਲਬਾਤ ’ਚ ਮੁਸਲਮਾਨਾਂ ਦੇ ਇਤਰਾਜਾਂ ਬਾਰੇ ਸਪੱਸ਼ਟ ਬਿਆਨੀ ’ਚ ਕਿਹਾ ਕਿ ‘ਵੰਦੇ ਮਾਤਰਮ’ ਗੀਤ ’ਚ ਕੁਝ ਪੰਗਤੀਆਂ ਅਜਿਹੀਆਂ ਹਨ, ਜਿਨ੍ਹਾਂ ’ਚ ਮਾਤਭੂਮੀ ਨੂੰ ਦੇਵੀ ਦੁਰਗਾ ਦੇ ਰੂਪ ’ਚ ਪੇਸ਼ ਕਰ ਕੇ ਉਸ ਦੀ ਪੂਜਾ-ਵੰਦਨਾ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨ ਰੱਬ ਇਕ ਹੈ, ਇਸ ਵਿਸ਼ਵਾਸ ਨੂੰ ਮੰਨਣ ਵਾਲੇ ਹਨ ਅਤੇ ਉਸ ਦੀ ਹੀ ਇਬਾਦਤ ਕਰਦੇ ਹਨ। ਇਸ ਲਈ ਕਿਸੇ ਹੋਰ ਦੇਵੀ-ਦੇਵਤਿਆਂ ਦੀ ਇਬਾਦਤ ਕਰਨਾ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਦੇ ਖ਼ਿਲਾਫ਼ ਹੈ ਅਤੇ ਇਹ ਮੁਸਲਮਾਨਾਂ ਲਈ ਜਾਇਜ਼ ਨਹੀਂ ਹੈ।
Delhi Red Fort Blast: i20 ਕਾਰ ਦੇ ਪੁਰਾਣੇ ਮਾਲਕ ਦੀ ਹੋਈ ਪਛਾਣ, ਸਲਮਾਨ ਨੂੰ ਪੁਲਸ ਨੇ ਹਿਰਾਸਤ 'ਚ ਲਿਆ
NEXT STORY