ਵਾਰਾਨਸੀ — ਵਾਰਾਨਸੀ ਦੇ ਕੈਂਟ ਥਾਣਾ ਖੇਤਰ ਸਥਿਤ ਇਕ ਮਾਲ 'ਚ ਬੁੱਧਵਾਰ ਨੂੰ ਅਣਪਛਾਤੇ ਹਮਲਾਵਾਰਾਂ ਨੇ ਅਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ 'ਚ ਬ੍ਰਾਂਡੇਡ ਕੱਪੜੇ ਦੇ ਸ਼ੋਅਰੂਮ 'ਚ ਕੰਮ ਕਰਨ ਵਾਲੇ ਦੋ ਕਰਮਚਾਰੀਆਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਦਾ ਇਲਾਜ ਇਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ।
ਚਸ਼ਮਦੀਦਾਂ ਮੁਤਾਬਕ ਕੈਂਟ ਥਾਣਾ ਖੇਤਰ ਦੇ ਜੇ.ਐੱਚ.ਵੀ. ਮਾਲ 'ਚ ਡਿਸਕਾਉਂਟ ਨੂੰ ਲੈ ਕੇ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ ਦੋਸ਼ੀਆਂ ਨੇ ਕੈਸ਼ ਕਾਉਂਟਰ 'ਤੇ ਬੈਠੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਮਾਲ 'ਚ ਭਾਜੜ ਮਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੇਖੋਫ ਬਦਮਾਸ਼ ਮੌਕੇ 'ਤੋਂ ਫਰਾਰ ਹੋ ਗਏ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕੇ ਦੀ ਨਾਕਾਬੰਦੀ ਕਰ ਕੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਕਿਤਾਬਾਂ ਛਪੀਆਂ ਹੀ ਨਹੀਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 'ਡਕਾਰੇ' 14 ਲੱਖ ਰੁਪਏ
NEXT STORY