ਨਵੀਂ ਦਿੱਲੀ, (ਭਾਸ਼ਾ)- ਦਿੱਲੀ ’ਚ ਇਕ ਰਿਹਾਇਸ਼ੀ ਇਮਾਰਤ ’ਚ ਅੱਗ ਲੱਗਣ ਤੋਂ ਬਾਅਦ ਆਪਣੀ ਜਾਨ ਬਚਾਉਣ ਲਈ ਇਕ 41 ਸਾਲਾ ਵਿਅਕਤੀ ਆਪਣੇ ਘਰ ਦੀ ਬਾਲਕੋਨੀ ਤੋਂ ਬਿਜਲੀ ਦੀਆਂ ਤਾਰਾਂ ਦੇ ਸਹਾਰੇ ਗੁਆਂਢ ਦੀ ਇਮਾਰਤ ਤੱਕ ਪਹੁੰਚਿਆ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ 12 ਅਪ੍ਰੈਲ ਨੂੰ ਜਦੋਂ ਬਾਹਰੀ ਉੱਤਰੀ ਦਿੱਲੀ ਦੇ ਸਰੂਪ ਨਗਰ ’ਚ ਸਥਿਤ ਇਕ ਘਰ ’ਚ ਭਿਆਨਕ ਅੱਗ ਲੱਗੀ ਤਾਂ ਉਸ ’ਚ ਫਸਿਆ ਤੁਸ਼ਾਰ ਅਨੁਰਾਗ (41) ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ, ਜਦਕਿ ਆਸ-ਪਾਸ ਦੇ ਲੋਕਾਂ ਨੇ ਇਸ ਘਟਨਾ ਦੀ ਮੋਬਾਈਲ ਨਾਲ ਵੀਡੀਓ ਬਣਾ ਲਈ।
ਘਟਨਾ ਦੀ ਕਥਿਤ ਵੀਡੀਓ ’ਚ ਅੱਗ ਦੀਆਂ ਲਪਟਾਂ ਵਿਚਾਲੇ ਤੁਸ਼ਾਰ ਨੂੰ ਆਪਣੀ ਬਾਲਕੋਨੀ ਤੋਂ ਬਿਜਲੀ ਦੀਆਂ ਤਾਰਾਂ ’ਤੇ ਉਤਰਦੇ ਅਤੇ ਉਨ੍ਹਾਂ ’ਤੇ ਤੁਰ ਕੇ ਗੁਆਂਢ ਦੀ ਇਮਾਰਤ ਤੱਕ ਪਹੁੰਚਦੇ ਦੇਖਿਆ ਜਾ ਸਕਦਾ ਹੈ ਅਤੇ ਨਾਲ ਦੀ ਇਮਾਰਤ ਦੀ ਬਾਲਕੋਨੀ ’ਤੇ ਖੜ੍ਹਾ ਪੁਲਸ ਦਾ ਇਕ ਹੈੱਡ ਕਾਂਸਟੇਬਲ ਉਸ ਨੂੰ ਅੰਦਰ ਖਿੱਚ ਲੈਂਦਾ ਹੈ। ਕੁਝ ਹੀ ਦੇਰ ਬਾਅਦ, ਦਮਕਲ ਦੀਆਂ 2 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾ ਲਿਆ। ਪੁਲਸ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਵਿਸਥਾਰਤ ਰਿਪੋਰਟ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
‘ਡੇਟਿੰਗ ਐਪ’ ’ਤੇ ਫਰਜ਼ੀ ਪ੍ਰੋਫਾਈਲ ਬਣਾ ਕੇ 500 ਔਰਤਾਂ ਤੋਂ ਠੱਗੇ 2 ਕਰੋੜ ਰੁਪਏ
NEXT STORY