ਵਾਰਾਨਸੀ (ਵਾਰਤਾ)— ਦੇਸ਼ ਦੀ ਸੱਭਿਆਚਾਰਕ ਰਾਜਧਾਨੀ ਦੇ ਤੌਰ 'ਤੇ ਵਿਸ਼ਵ ਮਸ਼ਹੂਰ ਵਾਰਾਨਸੀ ਦੀ ਤਕਦੀਕ ਅਤੇ ਤਸਵੀਰ ਬਦਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਫਰਵਰੀ ਨੂੰ ਆਪਣੇ ਸੰਸਦੀ ਖੇਤਰ ਵਿਚ ਕੈਂਸਰ ਹਸਪਤਾਲ ਸਮੇਤ 2000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ। ਪ੍ਰਧਾਨ ਮੰਤਰੀ ਦੇ ਪ੍ਰਸਤਾਵਿਤ ਪ੍ਰੋਗਰਾਮ ਦੀ ਸਮੀਖਿਆ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਾਨਾਥ ਨੇ ਸ਼ੁੱਕਰਵਾਰ ਰਾਤ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਦੀ ਜੀ 19 ਫਰਵਰੀ ਨੂੰ ਕੈਂਸਰ ਸੰਸਥਾ, ਸਿਟੀ ਕਮਾਂਡ ਸੈਂਟਰ ਅਤੇ ਪੀਣ ਵਾਲੇ ਪਾਣੀ ਸਮੇਤ ਕਰੀਬ 2000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਨੂੰ ਜਨਤਾ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦਾ ਫਾਇਦਾ ਵਾਰਾਨਸੀ, ਪੂਰਬੀ ਇਲਾਕਾ ਹੀ ਨਹੀਂ ਸਗੋਂ ਕਈ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਵੀ ਮਿਲੇਗਾ।
ਯੋਗੀ ਨੇ ਅੱਗੇ ਕਿਹਾ ਕਿ ਧਾਰਮਿਕ ਨਗਰੀ ਦੇ ਤੌਰ 'ਤੇ ਪੂਰੀ ਦੁਨੀਆ ਵਿਚ ਪਹਿਚਾਣ ਰੱਖਣ ਵਾਲੀ ਕਾਸ਼ੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਕਾਰਨ ਹੁਣ ਬਿਹਤਰ ਸਿਹਤ ਸਹੂਲਤਾਂ ਕਾਰਨ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਸਰ ਜਿਹੀ ਜਾਨਲੇਵਾ ਬੀਮਾਰੀ ਦੇ ਇਲਾਜ ਲਈ ਹੁਣ ਲੋਕਾਂ ਨੂੰ ਦਿੱਲੀ ਜਾਂ ਮੁੰਬਈ ਨਹੀਂ ਜਾਣਾ ਪਵੇਗਾ। ਇੱਥੇ ਕੈਂਸਰ ਨਾਲ ਸਬੰਧਤ ਇਲਾਜ ਨਾਲ ਜੁੜੀ ਦਿੱਲੀ ਅਤੇ ਮੁੰਬਈ ਆਦਿ ਸ਼ਹਿਰਾਂ 'ਚ ਮਿਲਣ ਵਾਲੀਆਂ ਤਮਾਮ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ, ਜਿਸ ਦਾ ਸਭ ਤੋਂ ਵਧ ਫਾਇਦਾ ਗਰੀਬਾਂ ਨੂੰ ਮਿਲੇਗਾ। ਯੋਗੀ ਨੇ ਕਾਂਸ਼ੀ ਵਿਸ਼ਵਨਾਥ ਮੰਦਰ ਕੋਰੀਡੋਰ, ਸਿਗਰਾ ਵਿਚ ਸਿਟੀ ਕਮਾਂਡ ਅਤੇ ਕਾਂਸ਼ੀ ਹਿੰਦੂ ਯੂਨੀਵਰਸਿਟੀ ਵਿਚ ਮਹਾਮਨਾ ਪੰ. ਮਦਨ ਮੋਹਨ ਮਾਲੀਵਯ ਕੈਂਸਰ ਸੰਸਥਾ ਵਾਲੀ ਥਾਂ ਦਾ ਨਿਰੀਖਣ ਕੀਤਾ।
ਬਿਨਾਂ ਵੀਜ਼ੇ ਬੱਚਿਆਂ ਸਮੇਤ ਭਾਰਤ ਆਇਆ ਚਾਈਨੀਜ਼ ਜੋੜਾ, ਗ੍ਰਿਫਤਾਰ
NEXT STORY