ਨਵੀਂ ਦਿੱਲੀ— ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹਾਰ ਪਿੱਛੋਂ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਦੇ ਐਲਾਨ ਤੋਂ ਬਾਅਦ ਇਸ ਗੱਲ 'ਤੇ ਰੋਕ ਲੱਗ ਜਾਂਦੀ ਹੈ ਕਿ ਕੀ ਉਹ ਅਜੇ ਵੀ ਪਾਰਟੀ ਦੀ ਅਗਵਾਈ ਕਰ ਰਹੇ ਹਨ ਪਰ ਪਾਰਟੀ ਅਜੇ ਵੀ ਨਵੇਂ ਪ੍ਰਧਾਨ ਦੀ ਚੋਣ ਨਹੀਂ ਕਰ ਸਕੀ ਹੈ।
ਉਧਰ ਕਰਨਾਟਕ ਵਿਚ ਕਾਂਗਰਸ ਵਿਧਾਇਕਾਂ ਨੇ ਪਾਰਟੀ ਨੂੰ ਜਿਹੜਾ ਝਟਕਾ ਦਿੱਤਾ ਹੈ, ਉਹ ਹਾਰ ਦੇ ਦੁੱਖ ਨੂੰ ਹੋਰ ਵਧਾ ਦਿੰਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਅਜੇ ਵੀ ਕਾਂਗਰਸ ਪਾਰਟੀ ਗਾਂਧੀ ਪਰਿਵਾਰ ਦੇ ਕਾਬੂ ਤੋਂ ਬਾਹਰ ਹੋ ਰਹੀ ਹੈ ਜਾਂ ਫਿਰ ਰਾਹੁਲ ਗਾਂਧੀ ਨੂੰ ਬਦਲਣ ਦੀ ਸਖਤ ਖੋਜ ਦੀ ਕਵਾਇਦ ਸਿਰਫ ਚਿਹਰਾ ਬਦਲਣ ਦੀ ਹੈ, ਜਿਹੜੀ ਆਖਿਰਕਾਰ ਗਾਂਧੀ ਪਰਿਵਾਰ ਦੇ ਹੱਥਾਂ ਵਿਚ ਚਾਬੀ ਦੇਣ ਨਾਲ ਖਤਮ ਹੋ ਜਾਵੇਗੀ।
ਇਸੇ ਦੌਰਾਨ ਪਾਰਟੀ ਪ੍ਰਧਾਨ ਦੀ ਚੋਣ ਬਾਰੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 22 ਜੁਲਾਈ ਤਕ ਮੁਲਤਵੀ ਹੋ ਗਈ ਹੈ। ਸੂਤਰਾਂ ਅਨੁਸਾਰ ਸੰਭਵ ਹੈ ਕਿ ਸੰਸਦ ਦੇ ਬਜਟ ਇਜਲਾਸ ਤੋਂ ਬਾਅਦ ਪਾਰਟੀ ਪ੍ਰਧਾਨ ਦੀ ਚੋਣ ਬਾਰੇ ਕੋਈ ਫੈਸਲਾ ਹੋਵੇ।
ਅਨੁਸੁਇਆ ਛੱਤੀਸਗੜ੍ਹ ਅਤੇ ਵਿਸ਼ਵਭੂਸ਼ਣ ਆਂਧਰਾ ਪ੍ਰਦੇਸ਼ ਦੇ ਰਾਜਪਾਲ ਨਿਯੁਕਤ
NEXT STORY