ਨਵੀਂ ਦਿੱਲੀ— ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਸੋਮਵਾਰ ਯਾਨੀ ਕਿ ਅੱਜ ਕੋਵਿਡ-19 ਮਹਾਮਾਰੀ (ਕੋਰੋਨਾ ਵਾਇਰਸ) ਤੋਂ ਮੁਕਤ ਹੋ ਗਏ ਹਨ। ਉੱਪ ਰਾਸ਼ਟਰਪਤੀ ਸਕੱਤਰੇਤ ਨੇ ਇਹ ਜਾਣਕਾਰੀ ਦਿੱਤੀ। ਨਾਇਡੂ ਦੇ 29 ਸਤੰਬਰ 2020 ਨੂੰ ਕੋਰੋਨਾ ਮਹਾਮਾਰੀ ਤੋਂ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। 71 ਸਾਲਾ ਉੱਪ ਰਾਸ਼ਟਰਪਤੀ ਘਰ ਵਿਚ ਹੀ ਇਕਾਂਤਵਾਸ 'ਚ ਸਨ।
ਉੱਪ ਰਾਸ਼ਟਰਪਤੀ ਸਕੱਤਰੇਤ ਨੇ ਇਕ ਬਿਆਨ ਵਿਚ ਦੱਸਿਆ ਕਿ ਏਮਜ਼ ਵਲੋਂ ਅੱਜ ਕੀਤੀ ਗਈ ਆਰ.ਟੀ-ਪੀ. ਸੀ. ਆਰ. ਜਾਂਚ ਮੁਤਾਬਕ ਉੱਪ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਨਾਇਡੂ ਦੋਵੇਂ ਹੀ ਕੋਵਿਡ-19 ਜਾਂਚ 'ਚ ਲਾਗ ਤੋਂ ਮੁਕਤ ਪਾਏ ਗਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਨਾਇਡੂ ਦੀ ਸਿਹਤ ਚੰਗੀ ਹੈ ਅਤੇ ਉਹ ਡਾਕਟਰਾਂ ਦੀ ਸਲਾਹ ਮੁਤਾਬਕ ਜਲਦੀ ਹੀ ਆਮ ਗਤੀਵਿਧੀਆਂ ਸ਼ੁਰੂ ਕਰ ਸਕਦੇ ਹਨ। ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਉਨ੍ਹਾਂ ਦੀ ਸਲਾਮਤੀ ਲਈ ਪ੍ਰਾਰਥਨਾ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਕੋਰੋਨਾ ਆਫ਼ਤ: ਸਕੂਲ ਬੰਦ ਹੋਣ ਨਾਲ ਭਾਰਤ ਨੂੰ ਹੋ ਸਕਦੈ ਵੱਡਾ ਨੁਕਸਾਨ
NEXT STORY