ਨਵੀਂ ਦਿੱਲੀ (ਭਾਸ਼ਾ): ਦਿੱਲੀ ਮੈਟਰੋ ਦੇ ਇਕ ਕੋਚ ਵਿਚ ਕਥਿਤ ਤੌਰ 'ਤੇ "ਛੋਟੇ ਕੱਪੜੇ" ਪਾ ਕੇ ਸਫ਼ਰ ਕਰ ਰਹੀ ਇਕ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਇਕ ਕੁੜੀ ਹੋਰ ਯਾਤਰੀਆਂ ਦੇ ਨਾਲ "ਛੋਟੇ ਕੱਪੜਿਆਂ" ਵਿਚ ਮੈਟਰੋ ਕੋਚ ਦੇ ਅੰਦਰ ਬੈਠੀ ਨਜ਼ਰ ਆਉਂਦੀ ਹੈ। ਬਾਅਦ ਵਿਚ ਉਹ ਖੜ੍ਹੀ ਹੋ ਕੇ ਉੱਥੋਂ ਚਲੀ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ-ਕੈਨੇਡਾ ਸਰਹੱਦ 'ਤੇ ਮੌਤ ਦਾ ਮਾਮਲਾ: MP ਨੇ ਪੀੜਤ ਪਰਿਵਾਰ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਕੀਤੀ ਮੰਗ
ਦਿੱਲੀ ਮੈਟਰੋ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ, "ਡੀ.ਐੱਮ.ਆਰ.ਸੀ. ਆਪਣੇ ਯਾਤਰੀਆਂ ਤੋਂ ਸਾਰੀਆਂ ਸਮਾਜਿਕ ਸ਼ਿਸ਼ਟਾਚਾਰ ਤੇ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਆਸ ਕਰਦੀ ਹੈ ਜੋ ਸਮਾਜ ਨੂੰ ਮਨਜ਼ੂਰ ਹੈ। ਯਾਤਰੀਆਂ ਨੂੰ ਅਜਿਹੀਆਂ ਕਿਸੇ ਵੀ ਸਰਗਰਮੀਆਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ, ਜਾਂ ਅਜਿਹਾ ਕੋਈ ਪਹਿਨਾਵਾ ਨਹੀਂ ਪਾਉਣਾ ਚਾਹੀਦਾ, ਜਿਸ ਨਾਲ ਦੂਜੇ ਯਾਤਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।" ਦਿੱਲੀ ਮੈਟਰੋ ਨੇ ਕਿਹਾ ਕਿ ਡੀ.ਐੱਮ.ਆਰ.ਸੀ. ਦਾ ਸੰਚਾਲਨ ਤੇ ਰੱਖ-ਰਖਾਅ ਐਕਟ ਵਿਚ 'ਅਸ਼ਲੀਲਤਾ' ਨੂੰ ਧਾਰਾ 59 ਦੇ ਤਹਿਤ ਸਜ਼ਾਯੋਗ ਅਪਰਾਧ ਵਜੋਂ ਸੂਚੀਬੱਧ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਹੁਣ ਨਾਜਾਇਜ਼ ਪਾਰਕਿੰਗ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ, ਕੇਂਦਰ ਸਰਕਾਰ ਬਣਾਉਣ ਜਾ ਰਹੀ ਕਾਨੂੰਨ
ਉਨ੍ਹਾਂ ਕਿਹਾ ਕਿ, "ਅਸੀਂ ਆਪਣੇ ਸਾਰੇ ਯਾਤਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਮੈਟਰੋ ਜਿਹੀ ਜਨਤਕ ਆਵਾਜਾਈ ਪ੍ਰਣਾਲੀ ਵਿਚ ਯਾਤਰਾ ਕਰਦੇ ਸਮੇਂ ਮਰਿਆਦਾ ਬਣਾਈ ਰੱਖਣ। ਹਾਲਾਂਕਿ, ਯਾਤਰਾ ਕਰਦੇ ਸਮੇਂ ਕੱਪੜਿਆਂ ਦੀ ਪਸੰਜ ਜਿਹੇ ਮੁੱਦੇ ਇਕ ਵਿਅਕਤੀਗਤ ਮੁੱਦਾ ਹੈ ਤੇ ਯਾਤਰੀਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਕ ਜ਼ਿੰਮੇਦਾਰ ਢੰਗ ਨਾਲ ਆਪਣੇ ਰਹਿਣ-ਸਹਿਣ ਦਾ ਆਪ ਖ਼ਿਆਲ ਰੱਖਣ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਮਰੀਕਾ-ਕੈਨੇਡਾ ਸਰਹੱਦ 'ਤੇ ਮੌਤ ਦਾ ਮਾਮਲਾ: MP ਨੇ ਪੀੜਤ ਪਰਿਵਾਰ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਕੀਤੀ ਮੰਗ
NEXT STORY