ਹਨੋਈ/ਨਵੀਂ ਦਿੱਲੀ (ਬਿਊਰੋ)— ਰਾਸ਼ਟਪਤੀ ਰਾਮਨਾਥ ਕੋਵਿੰਦ ਤਿੰਨ ਦਿਨੀਂ ਵਿਦੇਸ਼ ਦੌਰੇ 'ਤੇ ਹਨ। ਆਪਣੀ ਯਾਤਰਾ ਦੇ ਦੂਜੇ ਦਿਨ ਰਾਸ਼ਟਰਪਤੀ ਕੋਵਿੰਦ ਸੋਮਵਾਰ ਨੂੰ ਵੀਅਤਨਾਮ ਦੇ ਸਭ ਤੋਂ ਵੱਡੇ ਸ਼ਹਿਰ ਦਾ ਨਾਂਗ ਵਿਚ ਚਾਮ ਮੂਰਤੀਕਲਾ ਮਿਊਜ਼ੀਅਮ ਪਹੁੰਚੇ। ਉਨ੍ਹਾਂ ਨੇ ਮਿਊਜ਼ੀਅਮ ਦਾ ਦੌਰਾ ਕੀਤਾ, ਇਸ ਦੌਰਾਨ ਭਾਰਤ ਦੀ ਪਹਿਲੀ ਮਹਿਲਾ ਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਵੀ ਉਨ੍ਹਾਂ ਨਾਲ ਮੌਜੂਦ ਸੀ। ਇਸ ਮਿਊਜ਼ੀਅਮ ਵਿਚ ਚੌਥੀ ਤੋਂ 13ਵੀਂ ਸਦੀ ਦੇ ਵਿਚਕਾਰ ਦੀਆਂ ਕਲਾਕ੍ਰਿਤੀਆਂ ਮੌਜੂਦ ਹਨ। ਇੱਥ ਭਗਵਾਨ ਰਾਮ ਅਤੇ ਸੀਤਾ ਦੇ ਵਿਆਹ ਦੀ ਕਲਾਕ੍ਰਿਤੀ ਅਤੇ ਨੱਕਾਸ਼ੀਦਾਰ ਸ਼ਿਵਲਿੰਗ ਵੀ ਮੌਜੂਦ ਹੈ।
ਰਾਸ਼ਟਰਪਤੀ ਕੋਵਿੰਦ ਦੀ ਵੀਅਤਨਾਮ ਯਾਤਰਾ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਇੱਥ ਦੱਸ ਦਈਏ ਕਿ ਬਤੌਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਇਹ ਪਹਿਲੀ ਦੱਖਣੀ-ਪੂਰਬੀ ਏਸ਼ੀਆ ਦੀ ਯਾਤਰਾ ਹੈ। ਵੀਅਤਨਾਮ ਪਹੁੰਚਣ ਦੇ ਬਾਅਦ ਰਾਸ਼ਟਰਪਤੀ ਕੋਵਿੰਦ ਨੇ ਡਾ ਨਾਂਗ ਪੀਪਲਜ਼ ਕਮੇਟੀ ਦੇ ਨੇਤਾਵਾਂ ਨਾਲ ਮੁਲਾਕਾਤ ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਕੋਵਿੰਦ ਦੋ ਦੇਸ਼ਾਂ ਦੀ ਆਪਣੀ ਯਾਤਰਾ ਦੇ ਤਹਿਤ ਆਸਟ੍ਰੇਲੀਆ ਵੀ ਜਾਣਗੇ। ਗੌਰਤਲਬ ਹੈ ਕਿ ਵੀਅਤਨਾਮ ਯਾਤਰਾ ਦੌਰਾਨ ਰਾਸ਼ਟਰਪਤੀ ਕੋਵਿੰਦ ਇੱਥੋਂ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਤੌਰ-ਤਰੀਕਿਆਂ 'ਤੇ ਚਰਚਾ ਕਰਨਗੇ।
ਇੰਦਰਾ ਗਾਂਧੀ ਦੀ 101ਵੀਂ ਜਯੰਤੀ 'ਤੇ ਰਾਹੁਲ ਅਤੇ ਹੋਰ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
NEXT STORY