ਹਨੋਈ/ਨਵੀਂ ਦਿੱਲੀ (ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦੇਸ਼ਾਂ ਦੀ 4 ਦਿਨ ਦੀ ਯਾਤਰਾ ਦੇ ਪਹਿਲੇ ਪੜਾਅ ਵਿਚ ਐਤਵਾਰ ਰਾਤ ਵੀਅਤਨਾਮ ਦੀ ਰਾਜਧਾਨੀ ਹਨੋਈ ਪਹੁੰਚੀ। ਉਹ ਵੀਅਤਨਾਮ ਅਤੇ ਕੰਬੋਡੀਆ ਦੀ ਚਾਰ ਦਿਨ ਦੀ ਯਾਤਰਾ 'ਤੇ ਹੈ। ਇਸ ਯਾਤਰਾ ਦਾ ਉਦੇਸ਼ ਆਸੀਆਨ ਖੇਤਰ ਦੇ ਦੋ ਖਾਸ ਦੇਸ਼ਾਂ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਭਾਰਤੀ ਦੂਤਘਰ ਨੇ ਇੱਥੇ ਟਵੀਟ ਕੀਤਾ ਕਿ ਸਵਰਾਜ ਦਾ ਸਵਾਗਤ ਰਾਜਦੂਤ ਪੀ. ਹਰੀਸ਼, ਭਾਰਤੀ ਬੱਚਿਆਂ ਅਤੇ ਵੀਅਤਨਾਮ ਦੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕੀਤਾ। ਭਾਰਤੀ ਬੱਚਿਆਂ ਨੇ ਉਨ੍ਹਾਂ ਨੂੰ ਫੁੱਲ ਦਿੱਤੇ।

ਇੱਥੇ ਦੱਸ ਦਈਏ ਕਿ ਆਸੀਆਨ ਸਮੂਹ ਦੇ ਦੋ ਸ਼ਕਤੀਸ਼ਾਲੀ ਦੇਸ਼ਾਂ ਵੀਅਤਨਾਮ ਅਤੇ ਕੰਬੋਡੀਆ ਨਾਲ ਭਾਰਤ ਦੇ ਰਿਸ਼ਤੇ ਤਰੱਕੀ 'ਤੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਆਸੀਆਨ ਵਿਚ ਇਕ ਰਣਨੀਤਕ ਹਿੱਸੇਦਾਰ ਅਤੇ ਇਕ ਖਾਸ ਦੋਸਤ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀਅਤਨਾਮ ਦੇ ਹਨੋਈ ਪਹੁੰਚੀ, ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ। ਵਿਦੇਸ਼ ਮੰਤਰੀ ਦੀ ਦੱਖਣੀ-ਪੂਰਬੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਦੇ ਦੋ ਦਿਨਾਂ (27-28 ਅਗਸਤ) ਦੌਰਾਨ ਬਿਜ਼ੀ ਪ੍ਰੋਗਰਾਮ ਹਨ।''
ਵੀਅਤਨਾਮ ਵਿਚ ਪ੍ਰੋਗਰਾਮ
ਵੀਅਤਨਾਮ ਵਿਚ ਸੁਸ਼ਮਾ ਸੰਯੁਕਤ ਕਮਿਸ਼ਨ ਦੀ 16ਵੀਂ ਬੈਠਕ ਦੀ ਦੇਸ਼ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਫਾਮ ਬਿਨਹ ਮਿਨਹ ਨਾਲ ਸਹਿ ਪ੍ਰਧਾਨਗੀ ਕਰੇਗੀ। ਉਹ ਪ੍ਰਧਾਨ ਮੰਤਰੀ ਨਿਊਯੇਨ ਜੁਆਨ ਫੁਕ ਨਾਲ ਵੀ ਮੁਲਾਕਾਤ ਕਰੇਗੀ। ਸੁਸ਼ਮਾ ਹਿੰਦ ਮਹਾਸਾਗਰ ਸੰਮੇਲਨ ਦੇ ਤੀਜੇ ਐਡੀਸ਼ਨ ਦਾ ਵੀ ਉਦਘਾਟਨ ਕਰੇਗੀ। ਫਿਰ ਉਹ 29 ਅਗਸਤ ਨੂੰ ਆਪਣੇ ਪਹਿਲੇ ਅਧਿਕਾਰਕ ਦੌਰੇ 'ਤੇ ਕੰਬੋਡੀਆ ਜਾਵੇਗੀ।
ਕਾਂਗਰਸ ਨੇ ਸਿੱਖ ਦੰਗਿਆਂ ਦੀ ਕਦੇ ਵੀ ਹਮਾਇਤ ਨਹੀਂ ਕੀਤੀ : ਮਨੂ ਸਿੰਘਵੀ
NEXT STORY