ਕਾਨਪੁਰ- ਬਦਮਾਸ਼ ਵਿਕਾਸ ਦੁਬੇ ਦੇ ਕਰੀਬੀ ਸਹਿਯੋਗੀ ਗੋਪਾਲ ਸੈਨੀ ਨੇ ਕਾਨਪੁਰ ਦੇਹਾਤ ਜ਼ਿਲ੍ਹੇ ਦੀ ਵਿਸ਼ੇਸ਼ ਕੋਰਟ ਦੇ ਸਾਹਮਣੇ ਬੁੱਧਵਾਰ ਨੂੰ ਆਤਮਸਮਰਪਣ ਕਰ ਦਿੱਤਾ। ਸੈਨੀ 'ਤੇ ਇਕ ਲੱਖ ਰੁਪਏ ਦਾ ਇਨਾਮ ਸੀ। ਸਰਕਾਰੀ ਵਕੀਲ ਰਾਜੂ ਪੋਰਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਗੋਪਾਲ ਸੈਨੀ ਬਿਕਰੂ ਪਿੰਡ 'ਚ 8 ਪੁਲਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਹੈ। ਵਿਕਾਸ ਦੁਬੇ ਅਤੇ ਉਸ ਦੇ ਗੁਰਗਿਆਂ ਨੇ 3 ਜੁਲਾਈ ਨੂੰ ਕਾਨਪੁਰ ਦੇ ਚੌਬੇਪੁਰ ਥਾਣਾ ਖੇਤਰ ਦੇ ਬਿਕਰੂ ਪਿੰਡ 'ਚ ਪੁਲਸ ਟੁੱਕੜੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਜਿਸ 'ਚ ਪੁਲਸ ਡਿਪਟੀ ਸੁਪਰਡੈਂਟ ਦੇਵੇਂਦਰ ਮਿਸ਼ਰਾ ਸਮੇਤ 8 ਪੁਲਸ ਮੁਲਾਜ਼ਮ ਮਾਰੇ ਗਏ ਸਨ। ਪੁਲਸ ਦਲ ਉੱਥੇ ਵਿਕਾਸ ਦੁਬੇ ਨੂੰ ਫੜਨ ਗਿਆ ਸੀ। ਪੋਰਵਾਰ ਨੇ ਦੱਸਿਆ ਕਿ ਸੈਨੀ ਨੇ ਕਾਨਪੁਰ ਦੇਹਾਤ ਦੀ ਮਾਟੀ ਸਥਿਤ ਵਿਸ਼ੇਸ਼ ਕੋਰਟ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਹੋਰ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਅਤੇ ਕਾਨਪੁਰ ਪੁਲਸ ਸੈਨੀ ਦੀ 3 ਜੁਲਾਈ ਤੋਂ ਤਲਾਸ਼ ਕਰ ਰਹੀ ਸੀ।
ਪੋਰਵਾਲ ਨੇ ਦੱਸਿਆ ਕਿ ਸੈਨੀ ਦੇ ਵਕੀਲ ਦੇ ਕੋਰਟ ਦੇ ਸਾਹਮਣੇ ਆਤਮਸਮਰਪਣ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਇਸ ਸੰਬੰਧ 'ਚ ਉਨ੍ਹਾਂ ਨੇ ਕੋਈ ਪੂਰੀ ਜਾਣਕਾਰੀ ਨਹੀਂ ਦਿੱਤੀ। ਪੁਲਸ ਸੁਪਰਡੈਂਟ ਬ੍ਰਜੇਸ਼ ਸ਼੍ਰੀਵਾਸਤਵ ਨੇ ਪੁਸ਼ਟੀ ਕੀਤੀ ਕਿ ਬਿਕਰੂ ਕਾਂਡ ਦੇ ਮੁੱਖ ਦੋਸ਼ੀ ਸੈਨੀ ਨੇ ਕਾਨਪੁਰ ਦੇਹਾਤ ਦੀ ਕੋਰਟ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਪੁਲਸ ਹਿਰਾਸਤ 'ਚ ਲੈਣ ਲਈ ਕੋਰਟ 'ਚ ਅਰਜ਼ੀ ਦਾਖਲ ਕਰਨਗੇ। ਸ਼੍ਰੀਵਾਸਤਵ ਨੇ ਦੱਸਿਆ ਕਿ ਸੈਨੀ 'ਤੇ ਪਹਿਲਾਂ 50 ਹਜ਼ਾਰ ਰੁਪਏ ਦਾ ਇਨਾਮ ਸੀ ਪਰ ਬਾਅਦ 'ਚ ਇਸ ਨੂੰ ਵਧਾ ਕੇ ਇਕ ਲੱਖ ਰੁਪਏ ਕਰ ਦਿੱਤਾ ਗਿਆ ਸੀ।
ਚੰਗੀ ਖ਼ਬਰ: ਕੋਰੋਨਾ ਤੋਂ ਜੰਗ ਜਿੱਤਣ ਵਾਲਿਆਂ ਦਾ ਅੰਕੜਾ ਪੁੱਜਾ 10 ਲੱਖ ਦੇ ਪਾਰ
NEXT STORY