ਦਿੱਲੀ (ਕਮਲ ਕਾਂਸਲ) : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਯੂਰਪ 'ਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਟ੍ਰੈਵਲ ਏਜੰਟ ਵੱਲੋਂ ਠੱਗੇ ਗਏ 17 ਪੰਜਾਬੀਆਂ ਨੂੰ ਬਚਾਇਆ ਹੈ। ਇਨ੍ਹਾਂ 17 ਮੁੰਡਿਆਂ ਨੂੰ ਦੁਬਈ ਤੋਂ ਸਰਬੀਆ ਲਿਜਾਇਆ ਗਿਆ ਅਤੇ ਉੱਥੇ ਯੂਨਾਨ ਦੀ ਸਰਹੱਦ 'ਤੇ ਏਜੰਟਾਂ ਦੁਆਰਾ ਉਨ੍ਹਾਂ ਦੇ ਪਾਸਪੋਰਟ ਲੈ ਲਏ ਗਏ, ਜਿੱਥੇ ਉਨ੍ਹਾਂ ਨੂੰ ਤੁਰਕੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਤੁਰਕੀ ਦੇ ਅਰਾਦ ਜ਼ੇਂਦਰੁਮ ਮਾਰਦਗਿਰੀ ਕੈਂਪ ਭੇਜ ਦਿੱਤਾ।
ਇਹ ਵੀ ਪੜ੍ਹੋ : ਖਾਲਿਸਤਾਨ ਪੱਖੀ ਚਾਵਲਾ ਨੇ ਕੀਤਾ ਦਾਅਵਾ- ਸੂਰੀ ਤੋਂ ਬਾਅਦ ਹੁਣ ਇਹ ਹਿੰਦੂ ਨੇਤਾ ਹਨ ਅਗਲਾ ਨਿਸ਼ਾਨਾ
ਜਦੋਂ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ 23 ਅਕਤੂਬਰ ਨੂੰ ਸਾਹਨੀ ਨਾਲ ਸੰਪਰਕ ਕੀਤਾ ਤਾਂ ਉਹ ਤੁਰੰਤ ਹਰਕਤ ਵਿੱਚ ਆ ਗਏ ਤੇ ਫਸੇ ਨੌਜਵਾਨਾਂ ਨਾਲ ਸੰਪਰਕ ਕਰਨ ਲਈ ਵਿਦੇਸ਼ ਮੰਤਰਾਲੇ ਅਤੇ ਤੁਰਕੀ ਸਥਿਤ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਤਾਂ ਕਿ ਇਨ੍ਹਾਂ ਫਸੇ ਨੌਜਵਾਨਾਂ ਨਾਲ ਸੰਪਰਕ ਕੀਤਾ ਜਾ ਸਕੇ। ਸਾਹਨੀ ਦੇ ਯਤਨਾਂ ਨਾਲ ਇਨ੍ਹਾਂ ਨੌਜਵਾਨਾਂ ਨੂੰ ਆਰਜ਼ੀ ਟ੍ਰੈਵਲ ਪਰਮਿਟ ਮਿਲੀ ਅਤੇ ਇਨ੍ਹਾਂ ਨੂੰ ਬੀਤੇ ਦਿਨ ਤੁਰਕੀ ਏਅਰਲਾਈਨਜ਼ ਰਾਹੀਂ ਭਾਰਤ ਲਿਆਂਦਾ ਗਿਆ। ਇਹ ਸਾਰੇ ਲੜਕੇ ਹੁਸ਼ਿਆਰਪੁਰ, ਜਲੰਧਰ, ਪਟਿਆਲਾ, ਦਸੂਹਾ, ਅਲੀਪੁਰ ਜੱਟਾਂ, ਚੰਨੋ ਨਾਲ ਸਬੰਧਤ ਹਨ। ਇਨ੍ਹਾਂ ਦੇ ਪਰਿਵਾਰਾਂ ਨੇ ਸਮੇਂ ਸਿਰ ਦਖਲ ਦੇਣ ਅਤੇ ਨੌਜਵਾਨਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਵਿਕਰਮਜੀਤ ਸਿੰਘ ਸਾਹਨੀ ਦਾ ਤਹਿ-ਦਿਲੋਂ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਵੱਡੀ ਲਾਪ੍ਰਵਾਹੀ: ਸ਼ਰਾਬੀ ਗੇਟਮੈਨ ਨੇ ਬਿਨਾਂ ਸਿਗਨਲ ਅੱਧ-ਖੁੱਲ੍ਹੇ ਰੇਲਵੇ ਫਾਟਕ ’ਚੋਂ ਲੰਘਾਈਆਂ ਗੱਡੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸੁਧੀਰ ਸੂਰੀ ਕਤਲਕਾਂਡ ਨੂੰ ਲੈ ਕੇ RP ਸਿੰਘ ਨੇ ਕੇਜਰੀਵਾਲ ਤੇ ਭਗਵੰਤ ਮਾਨ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
NEXT STORY