ਭੋਗਪੁਰ (ਰਾਣਾ) : ਬੀਤੀ ਸ਼ਾਮ ਸਾਢੇ 7 ਵਜੇ ਦੇ ਕਰੀਬ ਆਦਮਪੁਰ ਰੋਡ ਰੇਲਵੇ ਫਾਟਕ ’ਤੇ ਸ਼ਰਾਬੀ ਰੇਲਵੇ ਗੇਟਮੈਨ ਵੱਲੋਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ। ਸ਼ਰਾਬੀ ਹਾਲਤ ’ਚ ਉਸ ਨੇ ਰੇਲਵੇ ਟ੍ਰੈਕ ’ਤੇ ਰੇਲ ਗੱਡੀਆਂ ਨੂੰ ਬਿਨਾਂ ਸਿਗਨਲ ਦਿੱਤੇ ਆਉਣ-ਜਾਣ ਦਿੱਤਾ। ਇੱਥੇ ਹੀ ਬੱਸ ਨਹੀਂ, ਗੇਟਮੈਨ ਨੇ ਸ਼ਰਾਬੀ ਹਾਲਤ ’ਚ ਰੇਲਵੇ ਫਾਟਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਸ ਕੋਲੋਂ ਫਾਟਕ ਖੋਲ੍ਹਿਆ ਨਹੀਂ ਗਿਆ ਤੇ ਅੱਧ-ਖੁੱਲ੍ਹੇ ਫਾਟਕ ’ਚੋਂ ਹੀ ਗੱਡੀਆਂ ਰੇਲਵੇ ਟ੍ਰੈਕ ’ਤੇ ਆਉਂਦੀਆਂ-ਜਾਂਦੀਆਂ ਰਹੀਆਂ।
ਇਹ ਵੀ ਪੜ੍ਹੋ : ਖਾਲਿਸਤਾਨ ਪੱਖੀ ਚਾਵਲਾ ਨੇ ਕੀਤਾ ਦਾਅਵਾ- ਸੂਰੀ ਤੋਂ ਬਾਅਦ ਹੁਣ ਇਹ ਹਿੰਦੂ ਨੇਤਾ ਹਨ ਅਗਲਾ ਨਿਸ਼ਾਨਾ
ਇਸ ਦੀ ਜਾਣਕਾਰੀ ਜਦ ਫਾਟਕ ’ਤੇ ਖੜ੍ਹੇ ਵਾਹਨ ਚਾਲਕਾਂ ਨੇ ਸਥਾਨਕ ਪੁਲਸ ਨੂੰ ਦਿੱਤੀ ਤਾਂ ਪੂਰੇ ਸ਼ਹਿਰ ’ਚ ਹਫੜਾ-ਦਫੜੀ ਮਚ ਗਈ, ਜਦੋਂ ਇਸ ਸਬੰਧੀ ਰੇਲਵੇ ਪੁਲਸ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਤੋਂ ਅਣਜਾਣਤਾ ਪ੍ਰਗਟਾਈ। ‘ਜਗ ਬਾਣੀ’ ਟੀਮ ਵੱਲੋਂ ਜਦੋਂ ਮੌਕੇ ਦਾ ਦੌਰਾ ਕੀਤਾ ਗਿਆ ਤਾਂ ਰੇਲਵੇ ਫਾਟਕ ਕੈਬਿਨ ’ਚ ਰੇਲਵੇ ਗੇਟਮੈਨ ਨਾਲ ਕੁਝ ਹੋਰ ਲੋਕ ਬੈਠੇ ਹੋਏ ਸਨ। ਡਿਊਟੀ ’ਤੇ ਤਾਇਨਾਤ ਗੇਟਮੈਨ ਸੁਨੀਲ ਕੁਮਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਹ ਆਪਣੀ ਡਿਊਟੀ ਪੂਰੀ ਕਰਕੇ ਗਏ ਸਨ ਤੇ ਉਨ੍ਹਾਂ ਤੋਂ ਬਾਅਦ ਰਾਹੁਲ ਕੁਮਾਰ ਨਾਂ ਦਾ ਕਰਮਚਾਰੀ ਡਿਊਟੀ ’ਤੇ ਆਇਆ ਸੀ। ਇਸ ਸਬੰਧੀ ਜਦੋਂ ਰੇਲਵੇ ਸਟੇਸ਼ਨ ਮਾਸਟਰ ਸੁਖਦੇਵ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਾਮ 7 ਵਜੇ ਡਿਊਟੀ ’ਤੇ ਆਇਆ ਕਰਮਚਾਰੀ ਸ਼ਰਾਬੀ ਹਾਲਤ ’ਚ ਪਾਇਆ ਗਿਆ ਤੇ ਤੁਰੰਤ ਉਸ ਦੀ ਜਗ੍ਹਾ ਹੋਰ ਕਰਮਚਾਰੀ ਨੂੰ ਤਾਇਨਾਤ ਕੀਤਾ ਗਿਆ।
ਖ਼ਬਰ ਇਹ ਵੀ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਤਾਂ ਉਥੇ SGPC ਚੋਣਾਂ ਲਈ ਧਾਮੀ ਹੋਣਗੇ ਮੁੜ ਉਮੀਦਵਾਰ, ਪੜ੍ਹੋ TOP 10
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਕਰਮਚਾਰੀ ਵਿਰੁੱਧ ਕੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਹੀ ਉਸ ਦੇ ਵਿਰੁੱਧ ਕਾਰਵਾਈ ਕਰਨਗੇ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਸਟੇਸ਼ਨ ਮਾਸਟਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਆਪਣੇ ਕਰਮਚਾਰੀਆਂ ਦੇ ਕੰਮਕਾਰ ਦੇ ਤਰੀਕੇ ’ਤੇ ਨਜ਼ਰ ਰੱਖਣ?
ਇਹ ਵੀ ਪੜ੍ਹੋ : ਲਾਪਤਾ 328 ਸਰੂਪਾਂ ਦੇ ਇਨਸਾਫ਼ ਲਈ ਪੰਥਕ ਜਥੇਬੰਦੀਆਂ ਨੇ ਕੀਤਾ ਰੋਸ ਮਾਰਚ, ਕਿਹਾ- ਸੰਘਰਸ਼ ਜਾਰੀ ਰਹੇਗਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
PCA ’ਚ ਦਬਾਉਣ ਦੀ ਰਾਜਨੀਤੀ ਹੋ ਚੁੱਕੀ ਹੈ ਸ਼ੁਰੂ, 2 ਦਾਗੀ, ਤੀਜੇ ਦਾਗੀ ਨੂੰ ਲਿਆਉਣ ਦੀ ਤਾਕ ਵਿਚ
NEXT STORY