ਫਰੂਖਾਬਾਦ— ਆਏ ਦਿਨ ਦੇਖਣ ਨੂੰ ਮਿਲਦਾ ਹੈ ਕਿ ਲੋਕ ਛੋਟੇ-ਛੋਟੇ ਵਿਵਾਦਾਂ ਨੂੰ ਲੈ ਕੇ ਪੁਲਸ ਥਾਣੇ ਪੁੱਜ ਜਾਂਦੇ ਹਨ ਪਰ ਉਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲੇ 'ਚ ਇਕ ਪਿੰਡ ਅਜਿਹਾ ਵੀ ਹੈ, ਜਿੱਥੇ ਪੂਰਾ ਸਾਲ ਇਕ ਵੀ ਮਾਮਲਾ ਪੁਲਸ ਥਾਣੇ ਨਹੀਂ ਗਿਆ। ਇਸ ਦਾ ਕਾਰਨ ਇਹ ਵੀ ਹੈ ਕਿ ਲੋਕ ਪੁਲਸ ਦੇ ਝੰਝਟ 'ਚ ਫਸਣ ਦੀ ਜਗ੍ਹਾ ਆਪਸੀ ਮਾਮਲਾ ਪੰਚਾਇਤ ਬਿਠਾ ਕੇ ਨਿਪਟਾਉਣ 'ਚ ਯਕੀਨ ਰੱਖਦੇ ਹਨ।

ਜਾਣਕਾਰੀ ਮੁਤਾਬਕ ਮਾਮਲਾ ਤਹਿਸੀਲ ਸਦਰ ਦੇ ਇਕ ਪਿੰਡ ਰਾਮਪੁਰ ਡਪਰਪੁਰ ਦਾ ਹੈ। ਜਿੱਥੇ ਪ੍ਰਦਾਨੀ 'ਤੇ ਲੰਬੇ ਸਮੇਂ ਤੋਂ ਇਕ ਹੀ ਪਰਿਵਾਰ ਦਾ ਕਬਜ਼ਾ ਹੈ। ਇਸ ਪਿੰਡ ਦੀ ਖਾਸੀਅਤ ਇਹ ਵੀ ਹੈ ਕਿ ਜ਼ਿਆਦਾਤਰ ਲੋਕ ਸਬਜ਼ੀਆਂ ਦੀ ਖੇਤੀ ਕਰਦੇ ਹਨ, ਜ਼ਿਆਦਾਤਰ ਬੱਚੇ ਪੜ੍ਹਨ ਜਾਂਦੇ ਹਨ। ਪਿੰਡ ਦੇ 99 ਫੀਸਦੀ ਲੋਕ ਟਾਇਲਟ ਦੀ ਵਰਤੋਂ ਕਰਦੇ ਹਨ।

ਅੱਜ ਇਸ ਪਿੰਡ ਦੀ ਪਛਾਣ ਇਸ ਲਈ ਵੀ ਬਣੀ ਹੈ ਕਿਉਂਕਿ ਇਸ ਪਿੰਡ ਤੋਂ ਪੂਰੇ ਸਾਲ ਇਕ ਵੀ ਵਿਵਾਦ ਥਾਣੇ ਨਹੀਂ ਪੁੱਜਾ। ਪਿੰਡ ਦੇ ਲੋਕ ਆਪਣੇ ਝਗੜੇ ਥਾਣੇ ਲੈ ਕੇ ਨਹੀਂ ਜਾਂਦੇ ਸਗੋਂ ਪ੍ਰਧਾਨ ਨਾਲ ਮਿਲ ਕੇ ਨਿਪਟਾ ਲੈਂਦੇ ਹਨ।

ਜਦੋਂ ਇਸ ਬਾਰੇ 'ਚ ਪਿੰਡ ਪ੍ਰਧਾਨ ਅਨੀਤਾ ਵਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੰਡ 'ਚ ਪਹਿਲੇ ਤੋਂ ਕੋਈ ਝਗੜਾ ਨਹੀਂ ਹੁੰਦਾ ਅਤੇ ਹੁੰਦਾ ਵੀ ਹੈ ਤਾਂ ਉਹ ਆਪਸ 'ਚ ਨਿਪਟਾ ਲੈਂਦੇ ਹਨ। ਉਹ ਸਭ ਦਾ ਸਨਮਾਨ ਕਰਦੀ ਹੈ ਅਤੇ ਸਾਰੇ ਉਨ੍ਹਾਂ ਦੀ ਗੱਲ ਦਾ ਸਨਮਾਨ ਕਰਦੇ ਹਨ। ਲੰਬੇ ਸਮੇਂ ਤੋਂ ਪਿੰਡ ਦੀ ਪ੍ਰਧਾਨੀ ਉਨ੍ਹਾਂ ਦੇ ਪਰਿਵਾਰ ਦੇ ਕੋਲ ਹੈ।

ਪਾਰਟੀ ਦੀ ਵਰਤਮਾਨ ਸਥਿਤੀ ਨਾਲ ਨਾਖੁਸ਼ ਹਨ ਕੁਝ ਵਿਧਾਇਕ : ਮੰਗਲ ਪਾਂਡੇ
NEXT STORY