ਰਾਏਪੁਰ- ਖੱਬੇ ਪੱਖੀ ਅੱਤਵਾਦ ਨਾਲ ਪ੍ਰਭਾਵਿਤ ਛੱਤੀਸਗੜ੍ਹ ਦੇ ਇਕ ਸੁਦੂਰ ਪਿੰਡ 'ਚ 7 ਦਹਾਕਿਆਂ ਤੋਂ ਵੱਧ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਬਿਜਲੀ ਪਹੁੰਚ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਓਵਾਦੀ ਅੱਤਵਾਦ ਤੋਂ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਦੇ ਦੂਰ ਦੇ ਪਿੰਡ ਤਿਮੇਨਾਰ 'ਚ ਸਥਾਨਕ ਬੁਨਿਆਦੀ ਸਹੂਲਤਾਂ ਦੇ ਬਿਨਾਂ ਹਨ੍ਹੇਰੇ 'ਚ ਜੀਵਨ ਬਿਤਾਉਣ ਨੂੰ ਮਜ਼ਬੂਰ ਸਨ। ਮੁੱਖ ਮੰਤਰੀ ਵਿਸ਼ਨੂੰਦੇਵ ਸਾਏ ਨੇ ਕਿਹਾ ਕਿ ਤਿਮੇਨਾਰ ਦਾ ਬਿਜਲੀਕਰਨ ਬਸਤਰ ਦੇ ਦੂਰ ਦੇ ਖੇਤਰਾਂ 'ਚ ਸ਼ਾਸਨ ਅਤੇ ਵਿਕਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਹੈ। ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ,''ਭੈਰਮਗੜ੍ਹ ਵਿਕਾਸ ਬਲਾਕ ਦੇ ਬੇਚਾਪਾਲ ਗ੍ਰਾਮ ਪੰਚਾਇਤ ਅਧੀਨ ਤਿਮੇਨਾਰ ਪਿੰਡ ਦੇ ਸਾਰੇ 53 ਘਰਾਂ 'ਚ ਆਜ਼ਾਦੀ ਦੇ 77 ਸਾਲ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਮਾਂਜਰਾ-ਟੋਲਾ ਬਿਜਲੀਕਰਨ ਯੋਜਨਾ ਦੇ ਅਧੀਨ ਬਿਜਲੀ ਪਹੁੰਚਾਈ ਗਈ ਹੈ।''
ਇਹ ਵੀ ਪੜ੍ਹੋ : ਭਿਆਨਕ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਉਪਲੱਬਧੀ ਮਾਓਵਾਦੀ ਅੱਤਵਾਦ ਦੀ ਸਮਾਪਤੀ ਅਤੇ ਖੇਤਰ 'ਚ ਵਿਕਾਸ, ਸ਼ਾਂਤੀ ਅਤੇ ਖੁਸ਼ਹਾਲੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਤਿਮੇਨਾਰ ਵਾਸੀ ਮਸ਼ਰਾਮ, ਪੰਡਰੂ ਕੁੰਜਾਮ, ਮੰਗਲੀ ਅਤੇ ਪ੍ਰਮਿਲਾ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਬਿਜਲੀ ਦੀ ਰੋਸ਼ਨੀ ਦੇਖਣਗੇ ਪਰ ਨਿਰਾਸ਼ਾ ਦੀ ਜਗ੍ਹਾ ਉਮੀਦ ਨੇ ਲੈ ਲਈ ਹੈ। ਵਸਨੀਕਾਂ ਨੇ ਕਿਹਾ ਕਿ ਬਿਜਲੀ ਆਉਣ ਨਾਲ ਡਰ ਅਤੇ ਅਸੁਰੱਖਿਆ ਦਾ ਮਾਹੌਲ ਖ਼ਤਮ ਹੋ ਗਿਆ ਹੈ ਅਤੇ ਇਹ ਉਨ੍ਹਾਂ ਦੇ ਜੀਵਨ ਪੱਧਰ 'ਚ ਸੁਧਾਰ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ,''ਪਹਿਲੀ ਵਾਰ ਸਾਡੇ ਪਿੰਡ 'ਚ ਬਿਜਲੀ ਆਈ ਹੈ। ਹੁਣ ਸਾਨੂੰ ਰਾਤ ਦੇ ਹਨ੍ਹੇਰੇ ਦਾ ਡਰ ਨਹੀਂ ਹੈ ਅਤੇ ਅਸੀਂ ਜੰਗਲੀ ਜਾਨਵਰਾਂ, ਸੱਪਾਂ ਅਤੇ ਬਿੱਛੂਆਂ ਦੇ ਖ਼ਤਰਿਆਂ ਤੋਂ ਮੁਕਤ ਹਾਂ। ਸਾਡੇ ਬੱਚੇ ਹੁਣ ਆਸਾਨੀ ਨਾਲ ਪੜ੍ਹਾਈ ਕਰ ਸਕਦੇ ਹਨ ਅਤੇ ਸਾਨੂੰ ਆਖ਼ਰਕਾਰ ਲੱਗਦਾ ਹੈ ਕਿ ਅਸੀਂ ਵਿਕਾਸ ਦੀ ਰਾਹ 'ਤੇ ਹਾਂ।'' ਮੁੱਖ ਮੰਤਰੀ ਸਾਏ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰੇਕ 'ਮਾਂਜਰਾ-ਟੋਲਾ' (ਬਸਤੀਆਂ) 'ਚ ਬਿਜਲੀ ਪਹੁੰਚਾਉਣ ਅਤੇ ਮਾਓਵਾਦ ਪ੍ਰਭਾਵਿਤ ਖੇਤਰਾਂ 'ਚ ਵਿਕਾਸ ਨੂੰ ਗਤੀ ਦੇਣ ਲਈ ਵਚਨਬੱਧ ਹੈ। ਸਾਏ ਨੇ ਇਕ ਬਿਆਨ 'ਚ ਕਿਹਾ,''ਜਿੱਥੇ ਕਦੇ ਮਾਓਵਾਦੀ ਅੱਤਵਾਦ ਦਾ ਸਾਇਆ ਸੀ, ਉੱਥੇ ਵਿਕਾਸ ਦੀਆਂ ਕਿਰਨਾਂ ਦਿੱਸ ਰਹੀਆਂ ਹਨ। ਇਹ ਤਬਦੀਲੀ ਇਕ ਸੱਚੀ ਜਿੱਤ ਹੈ। ਤਿਮੇਨਾਰ ਦਾ ਬਿਜਲੀਕਰਨ ਬਸਤਰ ਦੇ ਸੁਦੂਰ ਖੇਤਰਾਂ 'ਚ ਸ਼ਾਸਨ ਅਤੇ ਵਿਕਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਹੈ। ਇਹ ਖੇਤਰ ਹੁਣ ਮਾਓਵਾਦੀ ਹਿੰਸਾ ਦੇ ਡਰ ਤੋਂ ਮੁਕਤ ਹੋ ਕੇ ਖੁਸ਼ਹਾਲੀ ਅਤੇ ਤਰੱਕੀ ਵੱਲ ਵਧ ਰਿਹਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਵਿਕਸਤ ਭਾਰਤ 2047’ ਤੋਂ ਬਦਲੇਗੀ ਦੇਸ਼-ਦੁਨੀਆ ਦੀ ਤਸਵੀਰ : ਬਿਲ ਗੇਟਸ
NEXT STORY