ਸਰਕਾਘਾਟ (ਮੰਡੀ) (ਮਹਾਜਨ) - ਸਰਕਾਘਾਟ ਉਪ ਮੰਡਲ ਦੇ ਚੌਕ ਪੰਚਾਇਤ ਦੇ ਕਰੀਬ 2 ਦਰਜਨ ਨੌਜਵਾਨਾਂ ਅਤੇ ਔਰਤਾਂ ਨੇ ਕੋਰੋਨਾਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਅਰਪਿਤ ਪਾਲਸਰਾ ਦੇ ਪਰਿਵਾਰ ਦੀ ਕਣਕ ਦੀ ਫਸਲ ਦੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਵਾਢੀ ਅਤੇ ਢੁਆਈ ਕਰਕੇ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਈ. ਜੀ. ਐਮ. ਸੀ. ਸ਼ਿਮਲਾ ਵਿਚ ਅਰਪਿਤ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਅਤੇ ਤਾਏ ਨੂੰ ਵੀ ਆਇਸੋਲੇਸ਼ਨ ਵਿਚ ਦਾਖਲ ਕਰ ਦਿੱਤਾ ਗਿਆ ਸੀ। ਸ਼ੋਕਾਕੁਲ ਪਰਿਵਾਰ ਦੇ ਜਿਹੜੇ ਮੈਂਬਰ ਘਰ ਹਨ ਉਹ ਦੁਖ ਦੀ ਘੜੀ ਵਿਚ ਵੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਮੌਸਮ ਦੀ ਬੇਰੁਖੀ ਅਤੇ ਪਰਿਵਾਰ ਦੀ ਹਾਲਤ ਨੂੰ ਦੇਖਦੇ ਹੋਏ ਬ੍ਰਾਡਤਾ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਫਸਲ ਦੀ ਵਾਢੀ ਕਰਕੇ ਢੁਆਈ ਵੀ ਕੀਤੀ ਹੈ।
ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਗਲਾ ਘੁੱਟ ਕੇ ਕੀਤੀ ਹੱਤਿਆ
NEXT STORY