ਅਰਰੀਆ : ਬਿਹਾਰ ਦੇ ਅਰਰੀਆ 'ਚ ਜੋ ਹੋਇਆ, ਉਹ ਹੈਰਾਨ ਕਰਨ ਵਾਲਾ ਹੈ। ਇੱਥੇ ਕੁਝ ਪਿੰਡ ਵਾਸੀਆਂ ਨੇ ਫੁਲਕਾਹਾ ਥਾਣੇ ਦੇ ਏਐੱਸਆਈ ਰਾਜੀਵ ਕੁਮਾਰ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ। ਇਹ ਘਟਨਾ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਪੁਲਸ ਇਕ ਅਪਰਾਧੀ ਨੂੰ ਗ੍ਰਿਫਤਾਰ ਕਰਨ ਲਈ ਪਿੰਡ ਲਕਸ਼ਮੀਪੁਰ ਪਹੁੰਚੀ ਸੀ। ਦੋਸ਼ੀ ਨੂੰ ਛੁਡਾਉਣ ਲਈ ਪਿੰਡ ਵਾਸੀਆਂ ਨੇ ਏਐੱਸਆਈ ਅਤੇ ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ।
ਘਟਨਾ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਅਰਰੀਆ ਸਦਰ ਹਸਪਤਾਲ ਲਿਜਾਇਆ ਗਿਆ ਹੈ। ਐੱਸਪੀ ਨੇ ਫੋਨ 'ਤੇ ਪੁਸ਼ਟੀ ਕੀਤੀ ਹੈ ਕਿ ਪੁਲਸ ਅਧਿਕਾਰੀ ਦੀ ਮੌਤ ਅਪਰਾਧੀ ਨੂੰ ਛੁਡਾਉਣ ਦੀ ਕੋਸ਼ਿਸ਼ ਦੌਰਾਨ ਹੱਥੋਪਾਈ ਕਾਰਨ ਹੋਈ ਹੈ। ਇਸ ਦੌਰਾਨ ਕੁਝ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਹੋਲੀ 'ਤੇ ਚੰਦਰ ਗ੍ਰਹਿਣ... ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ, ਨਹੀਂ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ!
ਦਰਅਸਲ, ਪੁਲਸ ਨੂੰ ਨਰਪਤਗੰਜ ਦੇ ਰਹਿਣ ਵਾਲੇ ਇੱਕ ਅਪਰਾਧੀ ਬਾਰੇ ਸੂਚਨਾ ਮਿਲੀ ਸੀ ਕਿ ਉਹ ਇੱਕ ਵਿਆਹ ਲਈ ਫੁਲਕਾਹਾ ਵਿਖੇ ਆਉਣ ਵਾਲਾ ਹੈ। ਅਜਿਹੇ 'ਚ ਪੁਲਸ ਉਸ ਨੂੰ ਘੇਰਨ ਲਈ ਉਥੇ ਪਹੁੰਚ ਗਈ ਸੀ ਅਤੇ ਉਸ ਨੂੰ ਫੜ ਵੀ ਲਿਆ ਗਿਆ ਸੀ ਪਰ ਪਿੰਡ ਵਾਸੀਆਂ ਦੀ ਭੀੜ ਉਸ ਅਪਰਾਧੀ ਨੂੰ ਛੁਡਾਉਣ ਲਈ ਉਥੇ ਪਹੁੰਚ ਗਈ। ਇਸ ਦੌਰਾਨ ਝਗੜਾ ਹੋਇਆ ਜਿਸ ਵਿੱਚ ਏਐੱਸਆਈ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਹੇਠਾਂ ਡਿੱਗ ਗਿਆ। ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ASTRA Missile: ਬਿਨਾਂ ਦੇਖੇ ਹੀ ਦੁਸ਼ਮਣ ਨੂੰ ਕਰ ਦੇਵੇਗੀ ਤਬਾਹ, ਤੇਜਸ ਤੋਂ ਅਸ਼ਤਰ ਮਿਜ਼ਾਈਲ ਦਾ ਸਫਲ ਪ੍ਰੀਖਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਲਡਨ ਗੁਜੀਆ: ਕੀਮਤ 50 ਹਜ਼ਾਰ ਰੁਪਏ ਪ੍ਰਤੀ ਕਿਲੋ; ਦੇਖਣ ਵਾਲੇ ਵੀ ਹੈਰਾਨ
NEXT STORY