ਨੈਸ਼ਨਲ ਡੈਸਕ : ਭਾਰਤ ਦੇ ਸਵਦੇਸ਼ੀ ਤੌਰ 'ਤੇ ਬਣੇ ਹਲਕੇ ਲੜਾਕੂ ਜਹਾਜ਼ ਤੇਜਸ ਨੇ ਬੁੱਧਵਾਰ ਨੂੰ ਸਵਦੇਸ਼ੀ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ 'ਅਸ਼ਤਰ' ਦਾ ਸਫਲ ਪ੍ਰੀਖਣ ਕੀਤਾ। ਰੱਖਿਆ ਮੰਤਰਾਲੇ ਮੁਤਾਬਕ ਮਿਜ਼ਾਈਲ ਦਾ ਪ੍ਰੀਖਣ ਓਡੀਸ਼ਾ ਦੇ ਚਾਂਦੀਪੁਰ ਤੱਟ ਤੋਂ ਕੀਤਾ ਗਿਆ। ਮੰਤਰਾਲੇ ਨੇ ਕਿਹਾ, "ਇਸ ਪ੍ਰੀਖਣ ਵਿੱਚ ਮਿਜ਼ਾਈਲ ਦੇ ਇੱਕ ਉੱਡਦੇ ਨਿਸ਼ਾਨੇ 'ਤੇ ਸਿੱਧੀ ਮਾਰ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਗਿਆ ਸੀ।"
ਮੰਤਰਾਲੇ ਨੇ ਕਿਹਾ, "ਸਾਰੀਆਂ ਉਪ-ਪ੍ਰਣਾਲੀਆਂ ਨੇ ਮਿਸ਼ਨ ਦੇ ਸਾਰੇ ਮਾਪਦੰਡਾਂ ਅਤੇ ਉਦੇਸ਼ਾਂ ਨੂੰ ਪੂਰਾ ਕੀਤਾ ਹੈ।" ਅਸ਼ਤਰ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ। ਇਹ 100 ਕਿਲੋਮੀਟਰ ਤੋਂ ਵੱਧ ਦੀ ਦੂਰੀ 'ਤੇ ਸਥਿਤ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ।
ਇਹ ਵੀ ਪੜ੍ਹੋ : ਹੋਲੀ 'ਤੇ ਚੰਦਰ ਗ੍ਰਹਿਣ... ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ, ਨਹੀਂ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ!
ਕੀ ਖ਼ਾਸ ਹੈ ASTRA ਮਿਜ਼ਾਈਲ 'ਚ?
ਲੰਬੀ ਰੇਂਜ : ਅਸ਼ਤਰ ਮਿਜ਼ਾਈਲ 100 ਕਿਲੋਮੀਟਰ ਤੋਂ ਵੱਧ ਦੀ ਦੂਰੀ 'ਤੇ ਨਿਸ਼ਾਨੇ ਨੂੰ ਮਾਰ ਸਕਦੀ ਹੈ।
ਐਡਵਾਂਸਡ ਗਾਈਡੈਂਸ : ਇਸ ਵਿੱਚ ਸਥਾਪਿਤ ਐਡਵਾਂਸਡ ਗਾਈਡੈਂਸ ਅਤੇ ਨੈਵੀਗੇਸ਼ਨ ਸਿਸਟਮ ਇਸ ਨੂੰ ਬੇਹੱਦ ਸਟੀਕ ਬਣਾਉਂਦੇ ਹਨ।
IAF 'ਚ ਪਹਿਲਾਂ ਤੋਂ ਹੋ ਚੁੱਕੀ ਹੈ ਸ਼ਾਮਲ
ਅਸ਼ਤਰ ਪਹਿਲਾਂ ਹੀ ਭਾਰਤੀ ਹਵਾਈ ਫ਼ੌਜ ਦੇ ਬੇੜੇ ਵਿੱਚ ਹੈ ਪਰ ਹੁਣ ਇਹ Tejas MK1A ਵੇਰੀਐਂਟ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਇਸ ਸਫਲ ਪ੍ਰੀਖਣ ਤੋਂ ਬਾਅਦ ਤੇਜਸ ਦੀ ਫਾਇਰਪਾਵਰ ਹੋਰ ਵਧ ਜਾਵੇਗੀ, ਜਿਸ ਨਾਲ ਭਾਰਤ ਦੀ ਹਵਾਈ ਸ਼ਕਤੀ ਨੂੰ ਨਵੀਂ ਤਾਕਤ ਮਿਲੇਗੀ।
ਇਹ ਵੀ ਪੜ੍ਹੋ : ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ 13 ਭਾਰਤ ਦੇ, ਦਿੱਲੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ
ਤੇਜਸ ਦੀ ਵਧੇਗੀ ਤਾਕਤ
ਅਸ਼ਤਰ ਮਿਜ਼ਾਈਲ ਪਹਿਲਾਂ ਹੀ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤੀ ਜਾ ਚੁੱਕੀ ਹੈ। ਇਹ ਸਫਲ ਟੈਸਟ LCA AF MK1A ਵੇਰੀਐਂਟ ਨੂੰ ਸ਼ਾਮਲ ਕਰਨ ਵੱਲ ਇੱਕ ਵੱਡਾ ਕਦਮ ਹੈ। ਤੇਜਸ ਲੜਾਕੂ ਜਹਾਜ਼ਾਂ ਵਿੱਚ ਇਸ ਮਿਜ਼ਾਈਲ ਦਾ ਏਕੀਕਰਨ ਭਾਰਤ ਦੀ ਹਵਾਈ ਲੜਾਕੂ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check: ਮਲਿਕਾਰਜੁਨ ਖੜਗੇ ਦੀ ਇਫਤਾਰ ਪਾਰਟੀ ਦੀ ਫੋਟੋ ਵਾਇਰਲ, ਜਾਣੋ ਕੀ ਹੈ ਸੱਚਾਈ
NEXT STORY